ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ Alto K10 ਕਾਰ ’ਚ ਆ ਗਈਆਂ ਨਵੀਂਆਂ ਖ਼ੂਬੀਆਂ, ਜਾਣੋ ਕੀਮਤ

ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦਸਿਆ ਕਿ ਉਸ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਆਲਟੋ K10 ਚ ਨਵੇਂ ਸੁਰੱਖਿਆ ਫ਼ੀਚਰ ਜੋੜ ਦਿੱਤੇ ਹਨ। ਇਸ ਨਾਲ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਚ ਕਾਰ ਦੇ ਇਸ ਮਾਡਲ ਦੀ ਕੀਮਤ ਚ 23,000 ਰੁਪਏ ਤਕ ਵਧਾ ਦਿੱਤੀ ਗਈ ਹੈ।

 

ਮਾਡਲ ਚ ਐਂਟੀ–ਲਾਕ ਬ੍ਰੇਕਿੰਗ ਸਿਸਟਮ, ਡਰਾਇਵ ਏਅਰ ਬੈਗ, ਰਿਵਰਸ ਪਾਰਕਿੰਗ ਸੈਂਸਰ, ਸੀਡ ਅਲਰਟ ਸਿਸਟਮ, ਚਾਲਕ ਅਤੇ ਸਹਿ–ਚਾਲਕ ਨੂੰ ਸੀਟ ਬੈਲਟ ਲਗਾਉਣ ਵਾਲੇ ਰਿਮਾਇੰਡਰ ਨੂੰ ਸ਼ਾਮਲ ਕੀਤਾ ਗਿਆ ਹੈ।

 

ਮਾਰੂਤੀ ਸੁਜ਼ੁਕੀ ਇੰਡੀਆ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਚ ਕਿਹਾ ਹੈ ਕਿ ਇਸ ਨਾਲ ਆਲਟੋ K10 ਮਾਡਲ ਦੇ ਸਾਰੇ ਮਾਡਲਾਂ ਦੀ ਕੀਮਤ ਚ ਵਾਧਾ ਹੋਵੇਗਾ।

 

ਉਦਯੋਗ ਨਾਲ ਜੁੜੇ ਸੁਤਰਾਂ ਮੁਤਾਬਕ ਦਿੱਲੀ–ਐਨਸੀਆਰ ਚ ਆਲਟੋ K10 ਦੇ ਵੱਖੋ ਵੱਖਰੇ ਮਾਡਲਾਂ ਦੀ ਕੀਮਤ ਚ 15,000-23,000 ਰੁਪਏ ਤਕ ਦਾ ਵਾਘਾ ਹੋਇਆ ਹੈ। ਜਿਸ ਨਾਲ ਇਸ ਕਾਰ ਦੀ ਕੀਮਤ 3.65 ਲੱਖ ਤੋਂ ਵੱਧ ਕੇ 4.44 ਲੱਖ ਰੁਪਏ ਅਤੇ ਦੇਸ਼ ਦੇ ਹੋਰਨਾਂ ਹਿੱਸਿਆ ਚ ਇਹ 3.75 ਲੱਖ ਤੋਂ ਲੈ ਕੇ 4.54 ਲੱਖ ਰੁਪਏ ਐਕਸ–ਸ਼ੋਅਰੂਮ ਕੀਮਤ ਹੋ ਗਈ ਹੈ।

 

ਨਵੀਂਆਂ ਕੀਮਤਾਂ ਅੱਜ ਵੀਰਵਾਰ 11 ਅਪ੍ਰੈਲ 2019 ਤੋਂ ਲਾਗੂ ਹੋ ਗਈਆਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti improved Alto K10 features and also increase price