ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਸਤੰਬਰ ਮਹੀਨੇ 'ਚ ਵਿਕਰੀ 24.4 ਫ਼ੀਸਦੀ ਘੱਟ ਕੇ 1,22,640 ਵਾਹਨ ਰਹਿ ਗਈ। ਕੰਪਨੀ ਨੇ ਪਿਛਲੇ ਸਾਲ ਸਤੰਬਰ ਵਿੱਚ 1,62,290 ਵਾਹਨ ਵੇਚੇ ਸਨ।
ਮਾਰੂਤੀ ਸੁਜ਼ੂਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਰੇਲੂ ਬਜ਼ਾਰ ਵਿੱਚ ਇਸ ਦੀ ਵਿਕਰੀ ਸਤੰਬਰ ਵਿੱਚ 26.7 ਪ੍ਰਤੀਸ਼ਤ ਘੱਟ ਕੇ 1,12,500 ਵਾਹਨ ਰਹਿ ਗਈ ਹੈ। ਸਤੰਬਰ 2018 ਵਿੱਚ, ਉਸ ਨੇ 1,53,550 ਵਾਹਨ ਵੇਚੇ ਸਨ।
ਆਲਟੋ ਅਤੇ ਵੈਗਨ ਆਰ ਸਣੇ ਕੰਪਨੀ ਦੀ ਮਿੰਨੀ ਕਾਰਾਂ ਦੀ ਵਿਕਰੀ ਇਸ ਅਰਸੇ ਦੌਰਾਨ 42.6 ਪ੍ਰਤੀਸ਼ਤ ਤੋਂ ਘੱਟ ਕੇ 20,085 ਵਾਹਨ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 34,971 ਇਕਾਈ ਸੀ।
ਇਸੇ ਤਰ੍ਹਾਂ ਕੰਪੈਕਟ ਵਾਹਨ ਹਿੱਸੇ ਵਿੱਚ ਕੰਪਨੀ ਦੀ ਵਿਕਰੀ ਸਤੰਬਰ 2018 ਵਿੱਚ 22.7 ਪ੍ਰਤੀਸ਼ਤ ਘੱਟ ਕੇ 57,179 ਇਕਾਈ ਹੋ ਗਈ ਜੋ ਸਤੰਬਰ 2018 ਵਿੱਚ 74,011 ਇਕਾਈ ਸੀ। ਇਸ ਹਿੱਸੇ ਵਿੱਚ ਸਵਿਫਟ, ਸੇਲੇਰੀਓ, ਇਗਨੀਸ, ਬਾਲੇਨੋ ਅਤੇ ਡਿਜ਼ਾਇਰ ਵਾਹਨ ਸ਼ਾਮਲ ਹਨ।
ਕੰਪਨੀ ਦੀ ਮੱਧਮ-ਆਕਾਰ ਵਾਲੀ ਸੇਡਾਨ ਕਾਰ ਸੀਆਜ਼ ਦੀ ਵਿਕਰੀ ਵੀ ਤੇਜ਼ੀ ਨਾਲ ਡਿੱਗ ਕੇ 1,715 ਇਕਾਈ ਹੋ ਗਈ। ਪਿਛਲੇ ਸਾਲ ਇਸੇ ਮਹੀਨੇ ਵਿੱਚ ਉਸ ਨੇ 6,246 ਸੀਆਜ਼ ਕਾਰਾਂ ਵੇਚੀਆਂ ਸਨ।
ਕੰਪਨੀ ਦਾ ਨਿਰਯਾਤ 17.8 ਫੀਸਦੀ ਘੱਟ ਕੇ 7,188 ਇਕਾਈ ਰਹਿ ਗਈ, ਜੋ ਇੱਕ ਸਾਲ ਪਹਿਲਾਂ ਸਤੰਬਰ ਵਿੱਚ 8,740 ਵਾਹਨਾਂ ਉੱਤੇ ਸੀ।