ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 9ਵੇਂ ਮਹੀਨੇ ਘਟਿਆ ਮਾਰੂਤੀ ਦਾ ਉਤਪਾਦਨ

ਲਗਾਤਾਰ 9ਵੇਂ ਮਹੀਨੇ ਘਟਿਆ ਮਾਰੂਤੀ ਦਾ ਉਤਪਾਦਨ

ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਇਲਜ਼ ਕੰਪਨੀ ਮਾਰੂਤੀ ਸੁਜ਼ੂਕੀ ਨੇ ਲਗਾਤਾਰ 9ਵੇਂ ਮਹੀਨੇ ਅਕਤੂਬਰ ’ਚ ਆਪਣੇ ਯਾਤਰੀ ਵਾਹਨ ਦੇ ਪ੍ਰੋਡਕਸ਼ਨ ਵਿੱਚ ਕਟੌਤੀ ਕੀਤੀ। ਮੰਗ ਨਾ ਵਧਣ ਕਾਰਨ ਉਤਪਾਦਨ ’ਚ ਕਟੌਤੀ ਦਾ ਫ਼ੈਸਲਾ ਲਿਆ ਗਿਆ।

 

 

ਬੀਤੇ ਅਕਤੂਬਰ ਮਹੀਨੇ ਕੰਪਨੀ ਨੇ ਕੁੱਲ 1,19,337 ਵਾਹਨ ਬਣਾਏ, ਜਦ ਕਿ ਪਿਛਲੇ ਵਰ੍ਹੇ ਇਸੇ ਮਹੀਨੇ ਕੰਪਨੀ ਨੇ 1,50,497 ਵਾਹਨ ਬਣਾਏ ਸਨ। ਦਰਅਸਲ, ਕੰਪਨੀ ਨੇ ਸਾਲ–ਦਰ–ਸਾਲ ਆਧਾਰ ਉੱਤੇ ਅਕਤੂਬਰ ’ਚ ਆਪਣੇ ਉਤਪਾਦਨ ’ਚ 20 ਫ਼ੀ ਸਦੀ ਦੀ ਕਟੌਤੀ ਕੀਤੀ। ਅਕਤੂਬਰ 2018 ’ਚ 1,50,497 ਵਾਹਨਾਂ ਦੇ ਮੁਕਾਬਲੇ 2019 ਦੀ ਇੱਕੋ ਮਿਆਦ ਵਿੱਚ ਮਾਰੂਤੀ ਨੇ 1,19,337 ਵਾਹਨਾਂ ਦਾ ਉਤਪਾਦਨ ਕੀਤਾ।

 

 

ਮਾਰੂਤੀ ਦੇ ਕੁੱਲ ਯਾਤਰੀ ਵਾਹਨਾਂ ਦਾ ਉਤਪਾਦਨ 1,48,318 ਇਕਾਈਆਂ ਤੋਂ 20.85 ਫ਼ੀ ਸਦੀ ਘਟ ਕੇ 1,17,383 ਇਕਾਈਆਂ ਰਹਿ ਗਿਆ। ਯਾਤਰੀ ਵਾਹਨ ਦਾ ਉਤਪਾਦਨ ਪਿਛਲੇ ਸਾਲ ਅਕਤੂਬਰ ’ਚ 1,48,318 ਵਾਹਨਾਂ ਦੇ ਮੁਕਾਬਲੇ 1,17,383 ਵਾਹਨਾਂ ਦਾ ਰਿਹਾ; ਜਦ ਕਿ ਵੈਨ ਉਤਪਾਦਨ ਪਿਛਲੇ ਸਾਲ ਦੇ ਅਕਤੂਬਰ 13,817 ਦੇ ਮੁਕਾਬਲੇ 7,661 ਵਾਹਨ ਰਹਿ ਗਿਆ।

 

 

ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਰੈਗੂਲੇਟਰੀ ਫ਼ਾਈਲਿੰਗ ਵਿੱਚ ਕਿਹਾ ਕਿ ਛੋਟੇ ਵਾਹਨ ਵਾਲੇ ਵਰਗ ਵਿੱਚ ਉਤਪਾਦਨ ਪਿਛਲੇ ਸਾਲ ਇਸੇ ਸਮੇਂ ਦੇ 34,295 ਤੋਂ ਘਟ ਕੇ 20,985 ਰ ਗਿਆ। ਇਸ ਵਰਗ ਵਿੱਚ ਆਲਟੋ, ਐੱਸਪ੍ਰੈੱਸੋ, ਪੁਰਾਣੀ ਵੈਗਨਆਰ ਸ਼ਾਮਲ ਹਨ।

 

 

ਕੰਪੈਕਟ ਸੈਗਟਮੈਂਟ ਵਿੱਚ ਨਵੀਂ ਵੈਗਨਆਰ, ਸੈਲੇਰੀਓ, ਆਇਜਿਨਿਸ, ਸਵਿਫ਼ਟ, ਬਲੈਨੋ, ਓਈਐੱਮ ਮਾਡਲ, ਡਿਜ਼ਾਇਰ ਸ਼ਾਮਲ ਹਨ। ਇਸ ਵਰਗ ਦੇ ਵਾਹਨਾਂ ਦਾ ਉਤਪਾਦਨ ਵੀ ਪਿਛਲੇ ਸਾਲ ਅਕਤੂਬਰ ਦੇ 74,167 ਤੋ਼ ਘਟ ਕੇ 64,079 ਰਹਿ ਗਿਆ।

 

 

ਕੰਪਨੀ ਮੁਤਾਬਕ ਸਿਰਫ਼ ਜਿਪਸੀ, ਵਿਟਾਰਾ, ਬ੍ਰੈਜ਼ਾ, ਅਰਟਿਗਾ, ਐਕਸਐੱਲ–6, ਐੱਸਕ੍ਰਾੱਸ ਜਿਹੇ ਯੂਟਿਲਿਟੀ ਵਾਹਨਾਂ ਦੇ ਉਤਪਾਦਨ ਵਿੱਚ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ; ਜੋ ਪਿਛਲੇ ਸਾਲ ਅਕਤੂਬਰ ਦੇ 22,526 ਤੋਂ ਮਾਮੂਲੀ ਵਧ ਕੇ 22,736 ਹੋ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti s production decreases 9th consecutive month