ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਸੁਜ਼ੂਕੀ ਨੇ ਸੀਆਜ਼ ਸੇਡਾਨ ਦਾ Sports ਸੰਸਕਰਣ ਕੀਤਾ ਪੇਸ਼ 

ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਮੱਧਮ ਆਕਾਰ ਦੀ ਪ੍ਰੀਮੀਅਮ ਸੇਡਾਨ ਸੀਆਜ਼ ਦਾ ਸਪੋਰਟਸ ਸੰਸਕਰਣ ਸੀਆਜ਼ ਐਸ ਪੇਸ਼ ਕੀਤਾ ਹੈ। ਦਿੱਲੀ ਸ਼ੋਅਰੂਮ ਵਿੱਚ ਇਸ ਦੀ ਕੀਮਤ 10.08 ਲੱਖ ਰੁਪਏ ਹੈ।

 

ਕੰਪਨੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਸਟੇਜ-6 (ਬੀਐਸ -6) ਦੇ ਮਿਆਰਾਂ ਦੀ ਪਾਲਣਾ ਕਰਨ ਵਾਲਾ ਇਕ ਸੀਆਜ਼ ਵੀ ਪੇਸ਼ ਕੀਤਾ ਹੈ। ਇਸ ਦੀ ਕੀਮਤ 8.31 ਲੱਖ ਤੋਂ 11.09 ਲੱਖ ਹੈ। ਭਾਰਤ ਦੇ ਛੇਵੇਂ ਪੜਾਅ ਦੇ ਮਾਨਕ ਵਾਲੇ ਨਿਯਮ 1 ਅਪ੍ਰੈਲ ਤੋਂ ਲਾਗੂ ਹੋ ਰਹੇ ਹਨ। ਕੰਪਨੀ ਨੇ ਕਿਹਾ ਹੈ ਕਿ ਹੁਣ ਤੱਕ ਸਖ਼ਤ ਮਾਨਕਾਂ ਨੂੰ ਪੂਰਾ ਕਰਨ ਲਈ ਹੁਣ ਤੱਕ 11 ਵਾਹਨ ਪੇਸ਼ ਕੀਤੇ ਹਨ।

 

ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਇਕ ਬਿਆਨ ਵਿੱਚ ਕਿਹਾ ਕਿ ਸੀਆਜ਼ ਦੀ ਆਪਣੇ ਖੰਡ ਵਿੱਚ 29 ਪ੍ਰਤੀਸ਼ਤ ਮਾਰਕੀਟ ਹਿੱਸੇਦਾਰੀ ਹੈ ਅਤੇ 2.7 ਲੱਖ ਖਪਤਕਾਰ ਹਨ। ਸਾਡੇ ਗਾਹਕ ਸੀਆਜ਼ ਦਾ ਇੱਕ ਸਪੋਰਟੀ ਵਰਜ਼ਨ ਚਾਹੁੰਦੇ ਸਨ।

 

ਮਾਡਲ                                        ਲੱਖ ਰੁਪਏ ਵਿੱਚ ਕੀਮਤ

ਡੈਲਟਾ ਡੀਜ਼ਲ (ਡੀਜ਼ਲ)                                     Rs.11.13 ਰੁਪਏ 
ਡੈਲਟਾ 1.5 (ਡੀਜ਼ਲ)                                              11.32 ਰੁਪਏ 
ਜੀਟਾ ਡੀਜ਼ਲ (ਡੀਜ਼ਲ)                                            12.55 ਰੁਪਏ
ਅਲਫ਼ਾ ਡੀਜ਼ਲ (ਡੀਜ਼ਲ)                                           13.02 ਰੁਪਏ
ਐੱਸ (ਡੀਜ਼ਲ)                                                        11.96 ਰੁਪਏ
ਜੀਟਾ 1.5 (ਡੀਜ਼ਲ)                                                 13.09 ਰੁਪਏ
ਅਲਫਾ 1.5 (ਡੀਜ਼ਲ)                                               13.43 ਰੁਪਏ
ਸਿਗਮਾ (ਪੈਟਰੋਲ) (ਬੇਸ ਮਾਡਲ)                                    9.17 ਰੁਪਏ
ਡੈਲਟਾ (ਪੈਟਰੋਲ)                                                      9.85 ਰੁਪਏ
ਜੀਤਾ (ਪੈਟਰੋਲ)                                                       10.7 ਰੁਪਏ
ਡੈਲਟਾ ਏ ਐਮ ਟੀ (ਪੈਟਰੋਲ)                                        1.19 ਰੁਪਏ .
ਅਲਫ਼ਾ (ਪੈਟਰੋਲ)                                                     11.12 ਰੁਪਏ
ਜੀਟਾ ਏ ਐਮ ਟੀ (ਪੈਟਰੋਲ)                                         12.54 ਰੁਪਏ
ਅਲਫ਼ਾ ਏਐਮਟੀ (ਪੈਟਰੋਲ)                                          12.87 ਰੁਪਏ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Maruti Suzuki introduced the sports version of the Ciaz sedan