ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਨੇ ਵੇਚੀਆਂ 38 ਲੱਖ ਆਲਟੋ ਕਾਰਾਂ, ਤੋੜਿਆ ਰਿਕਾਰਡ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਸਭ ਤੋਂ ਛੋਟੀ ਕਾਰ ਆਲਟੋ ਦੀ ਵਿਕਰੀ ਦਾ ਅੰਕੜਾ 38 ਲੱਖ ਨੂੰ ਪਾਰ ਕਰ ਗਿਆ ਹੈ। ਕੰਪਨੀ ਦੇ ਅਨੁਸਾਰ ਆਲਟੋ ਨੇ ਸਾਲ 2000 ਚ 10 ਲੱਖ ਕਾਰਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਸੀ।

 

 

ਮਾਰੂਤੀ ਆਲਟੋ ਨੇ 2012 ਚ 20 ਲੱਖ ਦਾ ਅੰਕੜਾ ਪਾਰ ਕੀਤਾ ਸੀ ਅਤੇ 2016 ਚ 30 ਲੱਖ ਕਾਰਾਂ। ਕੰਪਨੀ ਨੇ ਇਸ ਕਾਰ ਨੂੰ 2000 ਚ ਲਾਂਚ ਕੀਤਾ ਸੀ। ਕੰਪਨੀ ਨੇ ਕਿਹਾ ਕਿ ਮਾਰੂਤੀ ਆਲਟੋ ਲਗਾਤਾਰ 15 ਸਾਲਾਂ ਤੋਂ ਭਾਰਤ ਦੀ ਸਰਬੋਤਮ ਵਿਕਣ ਵਾਲੀ ਕਾਰ ਬਣ ਗਈ ਹੈ।

 

ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਬਿਹਤਰ ਡਿਜ਼ਾਇਨ, ਅਸਾਨ ਕਾਰਜਸ਼ੀਲਤਾ, ਵਧੇਰੇ ਬਾਲਣ ਕੁਸ਼ਲਤਾ, ਸੁਧਰੇਤ ਸੁਰੱਖਿਆ ਹੱਲ ਅਤੇ ਅਸਾਨ ਰੱਖ-ਰਖਾਅ ਕਾਰਨ ਆਲਟੋ ਕਾਰ ਖਰੀਦਦਾਰਾਂ ਦੀ ਪਹਿਲੀ ਪਸੰਦ ਬਣ ਰਹੀ ਹੈ।

 

ਕੰਪਨੀ ਨੇ ਇਸ ਸਾਲ ਜਿਹੜੀ ਆਲਟੋ ਕਾਰ ਨੂੰ ਪੇਸ਼ ਕੀਤਾ ਹੈ, ਉਹ ਬੀਐਸ 6 ਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ, ਜਿਸ ਦੀ ਬਾਲਣ ਦੀ ਐਵਰੇਜ 22.05 kmpl ਤੱਕ ਹੈ। ਇਸ ਵਿੱਚ ਬਹੁਤ ਸਾਰੇ ਨਵੇਂ ਉਪਾਅ ਹਨ ਜਿਨ੍ਹਾਂ ਚ ਏਅਰ ਬੈਗ, ਲਾਕ-ਬਰੇਕ ਸਿਸਟਮ ਅਤੇ ਐਡਵਾਂਸਡ ਬ੍ਰੇਕ ਸਿਸਟਮ ਦੇ ਨਾਲ-ਨਾਲ ਰਿਵਰਸ ਪਾਰਕਿੰਗ ਸੈਂਸਰ, ਸਪੀਡ ਚੇਤਾਵਨੀ ਪ੍ਰਣਾਲੀ ਅਤੇ ਸੀਟ ਬੈਲਟ ਰੀਮਾਈਂਸਿੰਗ ਪ੍ਰਣਾਲੀ ਦੋਵਾਂ ਡਰਾਈਵਰਾਂ ਅਤੇ ਸਹਿ ਚਾਲਕਾਂ ਲਈ ਹੈ।

 

ਮਾਰੂਤੀ ਆਲਟੋ ਦਾ ਇਹ ਨਵਾਂ ਮਾਡਲ ਸੀਐਨਜੀ ਬਾਲਣ ਵਿਕਲਪਾਂ ਦੇ ਨਾਲ ਵੱਖ-ਵੱਖ ਸ਼੍ਰੇਣੀਆਂ ਚ 2.89 ਲੱਖ ਰੁਪਏ ਤੋਂ ਲੈ ਕੇ 4.09 ਲੱਖ ਰੁਪਏ ਚ ਉਪਲਬਧ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Suzuki sold 38 lakh units of Alto car