52.56 ਲੱਖ ਰੁਪਏ ਤੋਂ ਹੋਵੇਗੀ ਸ਼ੁਰੂਆਤ
ਜਰਮਨੀ ਦੀ ਲਗਜਰੀ ਕਾਰ ਕੰਪਨੀ ਮਰਸੀਡੀਜ਼ ਬੈਂਜ਼ (Mercedes-Benz) ਨੇ ਮੰਗਲਵਾਰ ਨੂੰ ਆਪਣੀ ਪ੍ਰੀਮੀਅਮ ਐਸਯੂਵੀ ਜੀਲਸੀ ਭਾਰਤੀ ਬਾਜ਼ਾਰ ਵਿਚ ਉਤਾਰੀ ਹੈ। ਇਸ ਕਾਰ ਦੀ ਸ਼ੋਅਰੂਮ ਦੀ ਕੀਮਤ 52.56 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
ਜੀਐਲਸੀ ਦਾ ਨਵਾਂ ਸੰਸਕਰਣ ਪੈਟਰੋਲ ਅਤੇ ਡੀਜ਼ਲ ਦੋਵੇਂ ਇੰਜਨ ਵਿਕਲਪਾਂ ਵਿੱਚ ਉਪਲਬੱਧ ਹੋਣਗੇ। ਇੱਕ ਇੰਟੈਲੀਜੈਂਟ ਮਲਟੀ ਮੀਡੀਆ ਸਿਸਟਮ ਐਮਬੀਯੂਐਕਸ ਲੱਗੀ ਹੈ। ਪੈਟਰੌਲ ਵਰਜਨ ਜੀਐਲਸੀ 200 ਦੀ ਕੀਮਤ 52.75 ਲੱਖ ਰੁਪਏ ਹੈ। ਉਥੇ, ਡੀਜ਼ਲ ਵਰਜ਼ਨ ਜੀਐਲਸੀ 220 ਡੀ ਦੀ ਕੀਮਤ 57.75 ਲੱਖ ਰੁਪਏ ਹੈ।
ਮਰਸੀਡੀਜ਼ ਬੈਂਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਮਾਰਟਿਨ ਸ਼ਵੈਂਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੀਐਲਸੀ ਕੰਪਨੀ ਦੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਐਸਯੂਵੀ ਵਾਹਨ ਹੈ। ਕੰਪਨੀ ਨੇ ਇਸ ਦੇ ਹੁਣ ਤੱਕ 7,000 ਯੂਨਿਟ ਵੇਚੇ ਹਨ।