ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਤਾਰਮਨ ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, 1 JAN ਤੋਂ MDR ਫ਼ੀਸ ਮੁਆਫ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਸਬੰਧੀ ਦਰਜ ਵਿਜੀਲੈਂਸ ਕੇਸਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕਰਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਵਪਾਰੀ ਛੋਟ ਦਰ (ਐਮ.ਡੀ.ਆਰ.) ਚਾਰਜ 1 ਜਨਵਰੀ ਤੋਂ ਭੁਗਤਾਨ ਦੇ ਚੋਣਵੇਂ ਤਰੀਕਿਆਂ ਲਈ ਲਾਗੂ ਨਹੀਂ ਹੋਣਗੇ।
 

 

ਪਬਲਿਕ ਸੈਕਟਰ ਦੇ ਬੈਂਕ ਮੁਖੀਆਂ ਨਾਲ ਇੱਕ ਸਮੀਖਿਆ ਬੈਠਕ ਤੋਂ ਬਾਅਦ ਸੀਤਾਰਮਨ ਨੇ ਕਿਹਾ ਕਿ ਭੁਗਤਾਨ ਦੀਆਂ ਤਰੀਕਿਆਂ ਬਾਰੇ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਜੁਲਾਈ ਵਿੱਚ ਪੇਸ਼ ਕੀਤੇ ਗਏ ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਦੇਸ਼ ਵਿੱਚ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਲਈ ਐਮਡੀਆਰ ਫੀਸਾਂ ਨੂੰ ਹਟਾਉਣ ਦਾ ਪ੍ਰਸਤਾਵ ਦਿੱਤਾ ਸੀ।
 

 

ਉਨ੍ਹਾਂ ਕਿਹਾ ਸੀ ਕਿ ਇਸ ਲਈ ਮੇਰਾ ਪ੍ਰਸਤਾਵ ਹੈ ਕਿ 50 ਕਰੋੜ ਰੁਪਏ ਤੋਂ ਵੱਧ ਦੇ ਸਾਲਾਨਾ ਕਾਰੋਬਾਰ ਵਾਲੀਆਂ ਵਪਾਰਕ ਸੰਸਥਾਵਾਂ ਆਪਣੇ ਗਾਹਕਾਂ ਨੂੰ ਅਜਿਹੀਆਂ ਘੱਟ ਲਾਗਤ ਵਾਲੀਆਂ ਡਿਜੀਟਲ ਭੁਗਤਾਨ ਵਿਧੀਆਂ ਦੀ ਪੇਸ਼ਕਸ਼ ਕਰਨਗੀਆਂ। ਅਜਿਹਾ ਕਰਦੇ ਸਮੇਂ, ਗਾਹਕਾਂ ਅਤੇ ਵਪਾਰੀਆਂ ਤੋਂ ਕੋਈ ਵਪਾਰੀ ਛੋਟ ਦੀ ਦਰ ਜਾਂ ਕੋਈ ਫ਼ੀਸ ਨਹੀਂ ਲਈ ਜਾਵੇਗੀ।


 

ਸੀਤਾਰਮਨ ਨੇ ਕਿਹਾ ਕਿ ਜਦੋਂ ਲੋਕ ਅਜਿਹੇ ਡਿਜੀਟਲ ਭੁਗਤਾਨ ਦੇ ਤਰੀਕਿਆਂ ਨੂੰ ਅਪਣਾਉਣ ਲੱਗਦੇ ਹਨ, ਤਾਂ ਅਜਿਹੇ ਲੈਣ-ਦੇਣ ਉੱਤੇ ਆਉਣ ਵਾਲੀ ਲਾਗਤ ਨੂੰ ਰਿਜ਼ਰਵ ਬੈਂਕ ਅਤੇ ਬੈਂਕ ਮਿਲ ਕੇ ਚੁੱਕ ਲੈਣਗੇ। ਬੈਂਕ ਅਤੇ ਰਿਜ਼ਰਵ ਬੈਂਕ ਨੂੰ ਘੱਟ ਨਕਦੀ ਦੀ ਸਾਂਭ ਸੰਭਾਲ ਅਤੇ ਕਾਰੋਬਾਰ ਨਾਲ ਜੋ ਬੱਚਤ ਹੋਵੇਗੀ ਉਸ ਨਾਲ ਡਿਜੀਟਲ ਭੁਗਤਾਨ ਦੀ ਲਾਗਤ ਦਾ ਖ਼ਰਚ ਕੀਤਾ ਜਾਵੇਗਾ।


 

ਡੈਬਿਟ ਕਾਰਡ (Debit Card Payment) 'ਤੇ ਐਮਡੀਆਰ ਉਹ ਚਾਰਜ ਹੁੰਦਾ ਹੈ ਜੋ ਵਪਾਰੀ ਆਪਣੀ ਸੇਵਾ ਪ੍ਰੋਵਾਇਡਰ ਨੂੰ ਦਿੰਦਾ ਹੈ। ਇਹ PoS ਟਰਮੀਨਲ 'ਤੇ ਹਰ ਵਾਰ ਕਾਰਡ ਸਵਾਈਪ ਕਰਨ ਲਈ ਚਾਰਜ ਕੀਤਾ ਜਾਂਦਾ ਹੈ। ਇਹ ਆਨਆਈਨ ਅਤੇ QR ਕੋਡਾਂ ਰਾਹੀਂ ਲੈਣ-ਦੇਣ ਲਈ ਚਾਰਜ ਵਸੂਲਿਆ ਜਾਂਦਾ ਹੈ।
 

 

ਇੰਨਾ ਲੱਗਦਾ ਹੈ MDR

ਵਪਾਰੀ ਵੱਲੋਂ ਦਿੱਤਾ ਜਾਣ ਵਾਲਾ ਇਹ ਚਾਰਜ ਤਿੰਨ ਹਿੱਸੇਦਾਰਾਂ ਵਿੱਚ ਵੰਡਿਆ ਜਾਂਦਾ ਹੈ। ਇਸ ਵਿੱਚ ਉਹ ਬੈਂਕ ਸ਼ਾਮਲ ਹੁੰਦਾ ਹੈ ਜੋ ਲੈਣ ਦੇਣ ਦੀ ਸਹੂਲਤ ਦਿੰਦਾ ਹੈ, PoS ਇੰਸਟਾਲ ਕਰਨ ਵਾਲਾ ਵੇਂਡਰ ਅਤੇ ਕਾਰਡ ਨੈਟਵਰਕ ਸਰਵਿਸ ਪ੍ਰੋਵਾਈਡਰ ਸ਼ਾਮਲ ਹੈ। ਕ੍ਰੈਡਿਟ ਉੱਤੇ ਸਵਾਈਪ ਦੌਰਾਨ ਇਹ ਖ਼ਰਚਾ 2% ਤੱਕ ਹੋ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Merchant Discount Rate MDR fee will not apply from 1st January 2020 said nirmala sitharaman