ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ITR ਫਾਇਲ ਕਰਨ ਤੋਂ ਖੁੰਝ ਗਏ ਹੋ ਤਾਂ 31 ਦਸੰਬਰ ਤੱਕ ਭਰ ਸਕਦੇ ਹੋ ਰਿਟਰਨ


ਕੀ ਤੁਸੀਂ ਵੀ ਇਨਕਮ ਟੈਕਸ ਰਿਟਰਨ (ITR) 31 ਅਗਸਤ ਤੱਕ ਦਾਇਰ ਕਰਨ ਦੀ ਆਖਰੀ ਤਾਰੀਖ ਤੋਂ ਖੁੰਝ ਗਏ ਹੋ ਤਾਂ ਤੁਸੀਂ ਚਿੰਤਾ ਨਾ ਕਰੋ। ਤੁਸੀਂ ਹੁਣ 31 ਦਸੰਬਰ ਤੱਕ ਇਨਕਮ ਟੈਕਸ ਰਿਟਰਨ ਭਰ ਸਕਦੇ ਹੋ, ਪਰ ਤੁਹਾਨੂੰ 5000 ਰੁਪਏ ਜੁਰਮਾਨਾ ਦੇਣਾ ਪਵੇਗਾ। ਇਹ ਵੀ ਹੋ ਸਕਦਾ ਹੈ ਕਿ ਇਸ ਦੌਰਾਨ ਤੁਹਾਨੂੰ ਆਮਦਨ ਟੈਕਸ ਵਿਭਾਗ ਤੋਂ ਨੋਟਿਸ ਆ ਜਾਵੇ। ਘਬਰਾਓ ਨਾ, ਤੁਹਾਡੇ ਕੋਲ 31 ਦਸੰਬਰ ਤੱਕ ਜੁਰਮਾਨੇ ਨਾਲ ਆਈਟੀਆਰ ਭਰਨ ਦਾ ਵਿਕਲਪ ਹੈ।

 

ਮਹਿੰਗੀ ਪੈਂਦੀ ਹੈ ਦੇਰੀ- ਇੰਨਾ ਲੱਗਦਾ ਹੈ ਜੁਰਮਾਨਾ 


- ਇਕ ਹਜ਼ਾਰ ਜੁਰਮਾਨਾ ਰਿਟਰਨ ਵਿੱਚ ਦੇਰੀ ਉੱਤੇ, ਪੰਜ ਲੱਖ ਤੋਂ ਘੱਟ ਆਮਦਨੀ 'ਤੇ।
- ਪੰਜ ਹਜ਼ਾਰ ਜੁਰਮਾਨਾ 31 ਅਗਸਤ ਤੋਂ ਬਾਅਦ ਅਤੇ 31 ਦਸੰਬਰ ਤੱਕ ਰਿਟਰਨ ਭਰਨ ਉੱਤੇ।
- 10 ਹਜ਼ਾਰ ਜੁਰਮਾਨਾ 1 ਜਨਵਰੀ ਤੋਂ 31 ਮਾਰਚ ਤੱਕ ਰਿਟਰਨ ਭਰਨ 'ਤੇ। 
- ਤਿੰਨ ਮਹੀਨੇ ਤੋਂ ਸੱਤ ਸਾਲ ਤੱਕ ਦੀ ਜੇਲ੍ਹ ਰਿਟਰਨ ਵਿੱਚ ਦੇਰੀ ਉੱਤੇ।

 

ਨੋਟਿਸ ਨਾਲ ਘਬਰਾਓ ਨਾ
 

ਆਖ਼ਰੀ ਤਰੀਕ ਤੱਕ ਰਿਟਰਨ ਜਮ੍ਹਾਂ ਨਾ ਕਰਨ ਦੀ ਸਥਿਤੀ ਵਿੱਚ ਵਿਭਾਗ ਪਹਿਲਾਂ ਇਕ ਨੋਟਿਸ ਭੇਜਦਾ ਹੈ ਜਿਸ ਵਿੱਚ ਇਹ ਦੱਸਣ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਰਿਟਰਨ ਕਿਉਂ ਨਹੀਂ ਦਾਖ਼ਲ ਕੀਤੀ। ਟੈਕਸ ਸਲਾਹਕਾਰਾਂ ਦਾ ਕਹਿਣਾ ਹੈ ਕਿ ਨੋਟਿਸ ਮਿਲਣ 'ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਟੈਕਸ ਅਧਿਕਾਰੀ ਅਦਾਇਗੀ ਨਾ ਕਰਨ ਦਾ ਸਹੀ ਕਾਰਨ ਜਾਣਨਾ ਚਾਹੁੰਦੇ ਹਨ। ਸਹੀ ਕਾਰਨ ਦੱਸਣ 'ਤੇ ਜੁਰਮਾਨਾ ਭਰਨ ਦੀ ਆਗਿਆ ਮਿਲ ਜਾਂਦੀ ਹੈ।

 

ਦੇਰੀ ਨਾਲ ਰਿਟਰਨ ਫਾਇਲ ਕਰਨ ਉੱਤੇ ਹੁੰਦਾ ਹੈ ਇਹ ਨੁਕਸਾਨ
 

ਤੁਸੀਂ  ਰਿਟਰਨ ਤੈਅ ਮਿਤੀ ਤੋਂ ਜਿੰਨੇ ਦਿਨ ਬਾਅਦ ਭਰਦੇ ਹੋ ਉਨਾ ਜ਼ਿਆਦਾ ਹੀ ਆਰਥਕ ਨੁਕਸਾਨ ਹੁੰਦਾ ਹੈ। ਟੈਕਸ ਸਲਾਹਕਾਰ ਕੇ ਸੀ ਗੋਦੁਕਾ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਰਿਟਰਨ ਫਾਈਲ ਕਰਦੇ ਹੋ ਤਾਂ ਟੀਡੀਐਸ ਜਾਂ ਹੋਰ ਫਾਰਮ ਵਿੱਚ ਅਦਾ ਕੀਤੇ ਟੈਕਸ ਨੂੰ ਆਮਦਨੀ ਵਿਭਾਗ ਵਾਪਸ ਕਰ ਦਿੰਦਾ ਹੈ। ਇਸ 'ਤੇ ਵਿਆਜ ਵੀ ਅਦਾ ਕਰਦਾ ਹੈ ਪਰ ਦੇਰੀ ਨਾਲ ਭਰਨ 'ਤੇ ਵਿਆਜ ਨਹੀਂ ਦਿੰਦਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:missed 31st august ITR filing deadline you have option to file by 31st December by paying penalty