ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ ਤੋਂ ਹੋਰ ਪਿਆਜ਼ ਮੰਗਾਏਗੀ ਸਰਕਾਰ, 12,500 ਮੀਟ੍ਰਿਕ ਟਨ ਲਈ ਹੋਇਆ ਸਮਝੌਤਾ

ਵਿਦੇਸ਼ ਤੋਂ ਆਉਣ ਵਾਲੇ ਪਿਆਜ਼ ਦੇ ਖੇਪ ਭਾਰਤ ਪਹੁੰਚਣ ਲੱਗੀ ਹੈ। ਇਸ ਹਫਤੇ ਦੇ ਅੰਤ ਤਕ ਇਹ ਪਿਆਜ਼ ਬਾਜ਼ਾਰ 'ਚ ਪਹੁੰਚਣ ਵੀ ਲੱਗੇਗਾ, ਪਰ ਇਹ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਕੀ ਇਸ ਨਾਲ ਪਿਆਜ਼ ਦੀਆਂ ਕੀਮਤਾਂ ਘੱਟਣਗੀਆਂ? ਹਾਲਾਂਕਿ ਪਿਆਜ਼ ਦੀ ਸਪਲਾਈ ਦੀ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਹੋਰ ਪਿਆਜ਼ ਦਰਾਮਤ ਕਰਨ ਦਾ ਫੈਸਲਾ ਕੀਤਾ ਹੈ।
 

ਸਰਕਾਰੀ ਕੰਪਨੀ ਐਮਐਮਟੀਸੀ ਨੇ ਤੁਰਕੀ ਤੋਂ ਹੋਰ ਪਿਆਜ਼ ਮੰਗਵਾਉਣ ਲਈ ਸਮਝੌਤਾ ਕੀਤਾ ਹੈ। ਸਮਝੌਤੇ ਮੁਤਾਬਿਕ ਐਮਐਮਟੀਸੀ ਤੁਰਕੀ ਤੋਂ 12500 ਮੀਟ੍ਰਿਕ ਟਨ ਪਿਆਜ਼ ਖਰੀਦੇਗਾ। ਇਸ ਨੂੰ ਮਿਲਾ ਕੇ ਸਰਕਾਰ ਹੁਣ ਤਕ 42,500 ਮੀਟ੍ਰਿਕ ਟਨ ਪਿਆਜ਼ ਦਰਾਮਦ ਕਰਨ ਦਾ ਸਮਝੌਤਾ ਕਰ ਚੁੱਕੀ ਹੈ। ਜਿਸ 'ਚ ਤੁਰਕੀ ਤੋਂ ਪਹਿਲਾਂ ਕੀਤਾ ਗਿਆ 11,000 ਮੀਟ੍ਰਿਕ ਟਨ ਦਾ ਦਰਾਮਦ ਵੀ ਸ਼ਾਮਲ ਹੈ। ਤੁਕਰੀ ਤੋਂ ਨਵੇਂ ਸਮਝੌਤੇ ਤਹਿਤ ਆਉਣ ਵਾਲਾ 12,500 ਮੀਟ੍ਰਿਕ ਟਨ ਪਿਆਜ਼ 15 ਜਨਵਰੀ ਤਕ ਭਾਰਤ ਪਹੁੰਚਣ ਲੱਗ ਜਾਵੇਗਾ।
 

ਕੇਂਦਰ ਸਰਕਾਰ ਵੱਲੋਂ ਐਮਐਮਟੀਸੀ ਹੁਣ ਤਕ ਕੁੱਲ ਮਿਲਾ ਕੇ 42,500 ਮੀਟ੍ਰਿਕ ਟਨ ਪਿਆਜ਼ ਦੀ ਦਰਾਮਦ ਦਾ ਸਮਝੌਤਾ ਕਰ ਚੁੱਕੀ ਹੈ। ਇਸ 'ਚ 12,000 ਮੀਟ੍ਰਿਕ ਟਨ ਪਿਆਜ਼ 31 ਦਸੰਬਰ ਤਕ ਭਾਰਤ ਪਹੁੰਚ ਜਾਵੇਗਾ। ਐਮਐਮਟੀਸੀ ਨੇ ਸੱਭ ਤੋਂ ਪਹਿਲਾਂ 6090 ਮੀਟ੍ਰਿਕ ਟਨ ਪਿਆਜ਼ ਦੀ ਦਰਾਮਦ ਲਈ ਮਿਸਰ ਨਾਲ ਸਮਝੌਤਾ ਕੀਤਾ ਸੀ। ਸੂਤਰਾਂ ਮੁਤਾਬਿਕ ਇਸ ਸਮਝੌਤੇ ਤਹਿਤ ਪਿਆਜ਼ ਨਾਲ ਭਰੇ ਤਿੰਨ ਜਹਾਜ਼ ਹੁਣ ਤਕ ਮੁੰਬਈ ਬੰਦਰਗਾਹ 'ਤੇ ਪਹੁੰਚ ਚੁੱਕੇ ਹਨ ਅਤੇ ਹੋਰ ਜਹਾਜ਼ਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MMTC to import additional 12500 tonne onion from Turkey