ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਵੱਲੋਂ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਆਰਥਿਕ ਪੈਕੇਜ ਦੀ ਤਿਆਰੀ

ਲੌਕਡਾਊਨ ਕਾਰਨ ਦੇਸ਼ ਦੀ ਆਰਥਿਕਤਾ ਉੱਤੇ ਪੈ ਰਹੇ ਵਿਆਪਕ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਕੁਝ ਇਲਾਕਿਆਂ ਲਈ ਆਰਥਿਕ ਪੈਕੇਜ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਵਿੱਚੋਂ ਸੂਖਮ ਅਤੇ ਛੋਟੇ ਪੱਧਰ ਦਾ ਉਦਯੋਗ ਪ੍ਰਮੁਖ ਹਨ, ਜਿਸ ਨਾਲ ਦੇਸ਼ ਦੇ 20 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨ। ਖੇਤੀਬਾੜੀ, ਸਿੱਖਿਆ, ਪੇਂਡੂ ਵਿਕਾਸ ਆਦਿ ਦੇ ਖੇਤਰਾਂ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ। ਕੋਰੋਨਾ ਨਾਲ ਨਜਿੱਠਣ ਲਈ ਗਠਿਤ 11 ਉੱਚ ਪੱਧਰੀ ਸਮੂਹਾਂ ਦੀਆਂ ਮੀਟਿੰਗਾਂ ਵਿੱਚ ਨਿਰੰਤਰ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।
 

20 ਅਪ੍ਰੈਲ, 3 ਮਈ ਨੂੰ ਦੋ ਤਰੀਕਾਂ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦੋਵਾਂ ਵਿੱਚ ਉਨ੍ਹਾਂ ਖੇਤਰਾਂ 'ਤੇ ਵਿਚਾਰ ਹੋ ਰਿਹਾ ਹੈ ਜਿੱਥੋਂ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਇਆ ਜਾ ਸਕਦਾ ਹੈ। ਇਹ ਜੀਡੀਪੀ ਦਾ 5 ਪ੍ਰਤੀਸ਼ਤ ਹੋ ਸਕਦਾ ਹੈ। 

 

ਦੱਸਣਯੋਗ ਹੈ ਕਿ ਕੋਰੋਨਾ ਸੰਕਟ ਨਾਲ ਲੜਨ ਲਈ ਦੂਜੇ ਦੇਸ਼ਾਂ ਦੇ ਰਾਹਤ ਪੈਕੇਜ ਨੂੰ ਵੇਖੀਏ ਤਾਂ  ਬ੍ਰਿਟੇਨ ਨੇ ਜੀਡੀਪੀ ਦਾ ਕੋਲ 20%, ਜਰਮਨੀ ਨੇ ਜੀਡੀਪੀ ਦਾ 20%, ਸਿੰਗਾਪੁਰ ਨੇ ਜੀਡੀਪੀ ਦਾ 15%, ਅਮਰੀਕਾ ਨੇ ਜੀਡੀਪੀ ਦਾ 15% ਅਤੇ ਚੀਨ ਨੇ ਜੀਡੀਪੀ ਦਾ 9% ਰਾਹਤ ਪੈਕੇਜ ਲਈ ਦਿੱਤਾ ਹੈ।
 

ਸੂਤਰਾਂ ਅਨੁਸਾਰ ਕੇਂਦਰ ਦਾ ਮੰਨਣਾ ਹੈ ਕਿ ਲਾਕਡਾਊਨ ਕੋਰੋਨਾ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਇਕ ਵੱਡਾ ਹਥਿਆਰ ਸਾਬਤ ਹੋਇਆ ਹੈ, ਇਸ ਨੇ ਗ਼ਰੀਬਾਂ, ਮਜ਼ਦੂਰਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਰੁਜ਼ਗਾਰ ਅਤੇ ਰੋਜ਼ੀ-ਰੋਟੀ ਨੂੰ ਲੈ ਕੇ ਸੰਕਟ ਕਾਰਨ ਮੁਸ਼ਕਲਾਂ ਵਧੀਆਂ ਹਨ। 

ਦਰਅਸਲ, ਤਾਲਾਬੰਦੀ ਕਾਰਨ ਸ਼ਹਿਰਾਂ ਤੋਂ ਪਿੰਡਾਂ ਵਿੱਚ ਮਜ਼ਦੂਰਾਂ ਦਾ ਪਰਵਾਸ ਹੋਣਾ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੱਡੀ ਚੁਣੌਤੀ ਹੈ। ਮਜ਼ਦੂਰਾਂ ਦੀ ਵਾਪਸੀ ਇੱਕ ਮੁਸ਼ਕਲ ਕੰਮ ਹੈ, ਜਿਸ ਲਈ ਰਾਜ ਸਰਕਾਰਾਂ ਨੂੰ ਸਖ਼ਤ ਪਹਿਲਕਦਮੀਆਂ ਕਰਨੀਆਂ ਪੈਣਗੀਆਂ।
...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi government preparing for economic package to put economy back on track focus on cottage and small industries