ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ 21 ਨੂੰ ਕਰਨਗੇ ਭਾਰਤੀ ਡਾਕ ਦੇ ਪੋਸਟਲ ਪੇਮੈਂਟ ਬੈਂਕ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਗਸਤ ਨੂੰ ਕਾਫੀ ਸਮੇਂ ਤੋਂ ਉਡੀਕੇ ਜਾ ਰਹੇ ਭਾਰਤੀ ਡਾਕ ਦੇ ਪੇਮੈਂਟ ਬੈਂਕ ਆਈ. ਪੀ. ਪੀ. ਬੀ. ਦਾ ਉਦਘਾਟਨ ਕਰਨਗੇ। ਇਕ ਅਧਿਕਾਰੀ ਮੁਤਾਬਕ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਹਰ ਇਕ ਜ਼ਿਲੇ੍ਹ `ਚ ਘੱਟ ਤੋਂ ਘੱਟ ਇਕ ਬ੍ਰਾਂਚ ਹੋਵੇਗੀ ਤੇ ਇਹ ਪੇਂਡੂ ਖੇਤਰਾਂ `ਚ ਵਿੱਤੀ ਸੇਵਾਵਾਂ `ਤੇ ਧਿਆਨ ਕੇਂਦਰਿਤ ਕਰੇਗਾ। 


ਸੰਚਾਰ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਈ. ਪੀ. ਪੀ. ਬੀ. ਦੇ ਉਦਘਾਟਨ ਲਈ 21 ਅਗਸਤ ਨੂੰ ਸਮਾਂ ਦਿੱਤਾ ਹੈ। ਬੈਂਕ ਦੀਆਂ 2 ਬ੍ਰਾਂਚਾਂ ਪਹਿਲਾਂ ਤੋਂ ਸੰਚਾਲਨ `ਚ ਹਨ। ਬਾਕੀ 648 ਬ੍ਰਾਂਚਾਂ ਦੇਸ਼ ਦੇ ਹਰ ਇਕ ਜ਼ਿਲੇ `ਚ ਸ਼ੁਰੂ ਕੀਤੀਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਆਈ. ਪੀ. ਪੀ. ਬੀ. 1.55 ਲੱਖ ਡਾਕਖ਼ਾਨਾ ਬ੍ਰਾਂਚਾਂ ਰਾਹੀਂ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬੈਂਕਿੰਗ ਤੇ ਵਿੱਤੀ ਸੇਵਾਵਾਂ ਉਪਲੱਬਧ ਕਰਵਾਏਗਾ।             

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi to inaugurate the Postal Bank of India Postal Bank 21