ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਪਾਰੀਆਂ ਲਈ 2020 ਤੋਂ GST ਭਰਨਾ ਹੋਣ ਲਗਿਆ ਹੋਰ ਆਸਾਨ

ਜਨਵਰੀ 2020 ਤੋਂ ਦੇਸ਼ ਭਰ ਦੇ ਸਾਰੇ ਵਪਾਰੀਆਂ ਨੂੰ ਆਸਾਨ ਜੀਐਸਟੀ ਫ਼ਾਰਮ ਭਰਨ ਦੀ ਸਹੂਲਤ ਮਿਲੇਗੀ। ਹਾਲਾਂਕਿ ਇਸ ਫ਼ਾਰਮ ਦਾ ਟ੍ਰਾਇਲ ਜੁਲਾਈ ਤੋਂ ਸ਼ੁਰੂ ਹੋ ਜਾਵੇਗਾ। ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਦਸਿਆ ਕਿ ਪੁਰਾਣੇ ਰਿਟਰਨ ਫ਼ਾਰਮ ਜੀਐਸਟੀਆਰ-3ਬੀ ਨੂੰ ਹਟਾ ਦਿੱਤਾ ਜਾਵੇਗਾ ਤੇ ਉਸ ਦੀ ਥਾਂ ਅਗਲੇ ਸਾਲ ਜਨਵਰੀ ਤੋਂ ਜੀਐਸਟੀ ਆਰਈਟੀ-1 ਫ਼ਾਰਮ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।

 

ਨਵੇਂ ਸਿਸਟਮ ਚ ਇਕ ਮੁੱਖ ਰਿਟਰਨ ਫ਼ਾਰਮ ਜੀਐਸਟੀ ਆਰਈਟੀ-1 ਹੋਵੇਗਾ ਜਦਕਿ ਦੋ ਨੱਥੀ ਫ਼ਾਰਮ ਜੀਐਸਟੀ ਏਐਨਐਕਸ-1 ਅਤੇ ਜੀਐਸਟੀ ਏਐਨਐਕਸ-2 ਹੋਵੇਗਾ।

 

ਕਰਦਾਤਾਵਾਂ ਲਈ ਤਿੰਨ ਮਹੀਨੇ ਜੁਲਾਈ ਤੋਂ ਸਤੰਬਰ 2019 ਤਕ ਜੀਐਸਟੀ ਏਐਨਐਕਸ-1 ਅਤੇ ਜੀਐਸਟੀ ਏਐਨਐਕਸ-2 ਫ਼ਾਰਮ ਟ੍ਰਾਇਲ ਕਰਨ ਲਈ ਮੌਜੂਦ ਹੋਵੇਗਾ।

 

ਇਸ ਦੌਰਾਨ ਕਰਦਾਤਾਵਾਂ ’ਤੇ ਪਿਛਲੇ ਸਮਾਂ ਸੀਮਾ ਦੀ ਦੇਣਦਾਰੀ ਅਤੇ ਇਨਪੁਟ ਟੈਕਸ ਕ੍ਰੇਡਿਟ ਦਾ ਅਸਰ ਨਹੀਂ ਹੋਵੇਗਾ। ਇਸ ਮਿਥੇ ਸਮੇਂ ਚ ਉਹ ਮਹੀਨਾਵਾਰ ਜਾਂ ਤਿਮਾਰੀ ਅਧਾਰ ਤੇ ਜੀਐਸਟੀਆਰ-1 ਅਤੇ ਮਹੀਨਾਵਾਰ ਆਧਾਰ ਤੇ ਜੀਐਸਟੀਆਰ-3ਬੀ ਦੀ ਪਾਲਣਾ ਕਰਦੇ ਰਹਿਣਗੇ।

 

ਯੋਜਨਾ ਮੁਤਾਬਕ 5 ਕਰੋੜ ਰੁਪਏ ਸਾਲਾਨਾ ਤੋਂ ਉਪਰ ਦਾ ਕਾਰੋਬਾਰ ਕਰਨ ਵਾਲੇ ਕਰਦਾਤਾ ਅਕਤੂਬਰ 2019 ਤੋਂ ਆਪਣੀ ਮਹੀਨਾਵਾਰ ਰਿਟਰਨ ਇਨਵਾਇਸ ਜੀਐਸਟੀ ਏਐਨਐਕਸ-1 ਫ਼ਾਰਮ ਚ ਅਪਲੋਡ ਕਰਨਗੇ।

 

ਇਸ ਤਰ੍ਹਾਂ 5 ਕਰੋੜ ਰੁਪਏ ਸਾਲਾਨਾ ਤੋਂ ਘੱਟ ਦਾ ਕਾਰੋਬਾਰ ਕਰਨ ਵਾਲੇ ਛੋਟੇ ਕਰਦਾਤਾ ਜਨਵਰੀ 2020 ਤੋਂ ਜੀਐਸਟੀ ਏਐਨਐਕਸ-1 ਫ਼ਾਰਮ ਤਿਮਾਰੀ ਆਧਾਰ ਤੇ ਲਾਜ਼ਮੀ ਤੌਰ ਤੇ ਭਰਨਗੇ। ਉਨ੍ਹਾਂ ਨੂੰ ਅਕਤੂਬਰ-ਦਸੰਬਰ ਤਿਮਾਹੀ ਲਈ ਰਿਟਰਨ ਜਨਵਰੀ ਚ ਦਾਖਲ ਕਰਨਾ ਹੋਵੇਗਾ, ਜਿਹੜਾ ਕਿ ਨਵੇਂ ਫ਼ਾਰਮ ਦੁਆਰਾ ਹੋਵੇਗਾ।

 

ਜੀਐਸਟੀਆਰ-3ਬੀ ਨੂੰ ਜਨਵਰੀ 2020 ਤਕ ਹੋਲੀ-ਹੋਲੀ ਬੰਦ ਕਰ ਦਿੱਤਾ ਜਾਵੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More easy for traders to start GST from 2020