ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਰਿੰਲਾਇਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਦਾ ਸਾਲਾਨਾ ਵੇਤਨ ਪੈਕੇਜ ਲਗਾਤਾਰ 11ਵੇਂ ਸਾਲ 15 ਕਰੋੜ ਰੁਪਏ ਦੇ ਪੱਧਰ ਉਤੇ ਬਣਿਆ ਰਿਹਾ। ਕੰਪਨੀ ਤੋਂ ਮਿਲਣ ਵਾਲੀ ਅੰਬਾਨੀ ਦੀ ਸਾਲਾਨਾ ਤਨਖਾਹ ਸਾਲ 2008–09 ਤੋਂ ਸਥਿਰ ਹੈ।
ਕੰਪਨੀ ਦੀ ਸਾਲਾਨਾ ਰਿਪੋਰਟ ਅਨੁਸਾਰ ‘ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਦੀ ਕੁਲ ਤਨਖਾਹ ਸਾਲਾਨਾ 15 ਕਰੋੜ ਰੁਪਏ ਬਰਕਰਾਰ ਰੱਖੀ ਗਈ ਹੈ। ਇਹ ਕੰਪਨੀ ਵਿਚ ਪ੍ਰਬੰਧਕੀ ਪੱਧਰ ਦੀ ਤਨਖਾਹ ਨੂੰ ਸੰਤੁਲਿਤ ਰੱਖਣ ਦੇ ਵਿਸ਼ੇ ਵਿਚ ਸਵੈ ਇਕ ਉਦਾਹਰਣ ਪੇਸ਼ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਨੂੰ ਦਰਸ਼ਾਉਂਦਾ ਹੈ।
ਇਸ ਦੌਰਾਨ ਰਿਲਾਇੰਸ ਇੰਡਸਟਰੀ ਵਿਚ ਅੰਬਾਨੀ ਦੇ ਨਿਰਦੇਸ਼ਕਾਂ ਦੀ ਤਨਖਾਹ ਵਿਚ ਚੰਗਾ ਵਾਧਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਉਨ੍ਹਾਂ ਦੇ ਨੇੜਲੇ ਸਬੰਘੀ ਨਿਖਿਲ ਅਤੇ ਹੀਤਲ ਮੇਸਾਨੀ ਵੀ ਹਨ।
ਮੁਕੇਸ਼ ਅੰਬਾਨੀ ਦੇ ਵਿੱਤੀ ਸਾਲ 2018–19 ਦੀ ਤਨਖਾਹ ਵਿਚ 4.45 ਕਰੋੜ ਰੁਪਏ ਵੇਤਨ ਤੇ ਭੱਤੇ ਵਜੋਂ ਦਿੱਤੇ ਗਏ। ਉਨ੍ਹਾਂ ਦੇ ਵੇਤਨ ਅਤੇ ਭੱਤੇ 2017–18 ਵਿਚ 4.49 ਕਰੋੜ ਰੁਪਏ ਰਿਹਾ ਸੀ। ਅੰਬਾਨੀ ਨੇ ਸਵੈਇੱਛਾ ਨਾਲ ਆਪਣੀ ਤਨਖਾਹ ਸਥਿਰ ਰੱਖਣ ਦੀ ਅਕਤੂਬਰ 2009 ਵਿਚ ਐਲਾਨ ਕੀਤਾ ਸੀ।