ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕੇਸ਼ ਅੰਬਾਨੀ ਦੀ RIL ਅਤੇ BP ਇਕੱਠੇ ਖੋਲ੍ਹਣਗੇ 5500 ਪੈਟਰੋਲ ਪੰਪ


ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਪੂਰੇ ਦੇਸ਼ ਵਿੱਚ ਪੈਟਰੋਲ ਪੰਪਾਂ ਦਾ ਜਾਲ ਵਿਛਾਉਣ ਲਈ ਬ੍ਰਿਟੇਨ ਦੀ ਕੰਪਨੀ BP ਨਾਲ ਜੁਆਇੰਟ ਵੇਂਚਰ ਕੀਤਾ ਹੈ। ਇਸ ਤਹਿਤ ਦੋਵੇਂ ਕੰਪਨੀਆਂ ਪੈਟਰੋਲ ਪੰਪ ਅਤੇ ਹਵਾਈ ਈਧਨ ਦਾ ਕਾਰੋਬਾਰ ਕਰਨਗੀਆਂ। ਦੋਹਾਂ ਕੰਪਨੀਆਂ ਮਿਲ ਕੇ 5500 ਪੈਟਰੋਲ ਪੰਪ ਖੋਲ੍ਹਣਗੀਆਂ।

 

ਇਸ ਤੋਂ ਪਹਿਲਾਂ ਦੋਵੇਂ ਕੰਪਨੀਆਂ 2011 ਤੋਂ ਇੱਕਠੇ ਕਾਰੋਬਾਰ ਕਰ ਰਹੀ ਹੈ। ਭਾਰਤ ਵਿੱਚ ਅਗਲੇ 20 ਸਾਲ ਵਿੱਚ ਈਧਨ ਦੀ ਮੰਗ ਸਭ ਤੋਂ ਜ਼ਿਆਦਾ ਹੋਵੇਗੀ। ਦੋਵੇਂ ਕੰਪਨੀਆਂ ਨੇ ਮਿਲ ਕੇ ਦੇਸ਼ ਵਿੱਚ ਅਗਲੇ 5 ਸਾਲ ਵਿੱਚ ਪੈਟਰੋਲ ਪੰਪ ਦੀ ਗਿਣਤੀ 1400 ਤੋਂ ਵੱਧ ਕੇ 5500 ਕਰਨ ਦਾ ਟੀਚਾ ਰੱਖ ਲਿਆ ਹੈ।

 

ਇਸ ਵਿੱਚ ਰਿਲਾਇੰਸ ਨੇ ਹਵਾਈ ਈਧਨ ਕਾਰੋਬਾਰ ਨੂੰ ਵੀ ਸ਼ਾਮਲ ਕੀਤਾ ਹੈ। ਫਿਲਹਾਲ ਕੰਪਨੀ ਦੇਸ਼ ਦੇ 30 ਏਅਰਪੋਰਟ ਉੱਤੇ ਸੁਵਿਧਾ ਦੇ ਰਹੀ ਹੈ। ਇਸ ਕਰਾਰ ਉੱਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਬੀਪੀ ਦੇ ਗਰੁੱਪ ਚੀਫ਼ ਐਗਕਿਊਟਿਵ ਬਾਬ ਡੂਡਲੇ ਨੇ ਦਸਤਖ਼ਤ ਕੀਤੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mukesh ambani RIL and BP will open 5500 petrol pump