ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਦੀ ਜਨਸੰਖਿਆ ਤੋਂ ਪੰਜ ਗੁਣਾ ਨੌੌਕਰੀਆਂ ਪੈਦਾ ਕਰਨ ਦੀ ਲੋੜ: ਰਿਪੋਰਟ

ਪੰਜ ਗੁਣਾ ਨੌੌਕਰੀਆਂ ਪੈਦਾ ਕਰਨ ਦੀ ਲੋੜ

ਅਗਲੇ ਦਹਾਕੇ 'ਚ ਭਾਰਤ ਨੂੰ ਆਬਾਦੀ 'ਚ ਨੌਜਵਾਨਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ 10 ਕਰੋੜ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਹੋਏਗੀ। ਇੱਕ ਰਿਪੋਰਟ ਕਹਿੰਦੀ ਹੈ ਕਿ ਰੁਜ਼ਗਾਰ ਵਿੱਚ ਵਾਧੇ ਦੇ ਕਾਰਨ, ਆਰਥਿਕ ਵਿਕਾਸ ਦੀਆਂ ਸੰਭਾਵਨਾ 'ਚ ਤੇਜ਼ੀ ਲਿਆਈ ਜਾ ਸਕਦੀ ਹੈ।

 

ਪੀ.ਡਬਲਯੂ.ਸੀ ਦੀ ਰਿਪੋਰਟ, 'ਨਾਗਰਿਕ' 'ਚ ਅਗਲੇ ਦਹਾਕੇ ਦੌਰਾਨ ਦੇਸ਼ 'ਚ ਰੁਜ਼ਗਾਰ ਵਧਾਉਣ ਦੇ ਵਿਹਾਰਕ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਕਿਸ ਢੰਗ ਨਾਲ ਛੋਟੇ ਜਿਲਿਆਂ 'ਚ ਦੇਸ਼ ਦੇ ਸਥਾਨਕ ਸੰਸਾਧਨਾਂ ਨੂੰ ਮਾਰਕੀਟ ਨਾਲ ਜੋੜ ਕੇ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਰਿਪੋਰਟ ਦੱਸਦੀ ਹੈ, "ਅਗਲੇ ਦਹਾਕੇ 'ਚ ਸਾਨੂੰ ਆਸਟ੍ਰੇਲੀਆ ਦੀ ਜਨਸੰਖਿਆ ਤੋਂ ਪੰਜ ਗੁਣਾ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ। ਇਹ ਦੇਸ਼ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਏਜੰਡਾ ਹੈ। ਜੇ ਸੋਚ-ਵਿਚਾਰ ਤੇ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਸਾਡੀ ਵਿਕਾਸ ਦਰ ਵੱਧ ਜਾਵੇਗੀ ਤੇ ਵਧੇਰੇ ਸਮੂਹਿਕ ਬਣੇਗੀ.।ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੂੰ ਆਪਣੇ ਕਿਰਤ ਭਾਗੀਦਾਰੀ ਦਰ (ਐਲਐਫਪੀਆਰ) ਨੂੰ ਵਧਾਉਣ ਦੀ ਜ਼ਰੂਰਤ ਹੈ. ਇਸਦੇ ਲਈ ਵਿਸ਼ੇਸ਼ ਤੌਰ 'ਤੇ ਔਰਤਾਂ, ਨੂੰ ਵਧੇਰੇ ਮੌਕੇ ਪ੍ਰਦਾਨ ਕਰਨੇ ਪੈਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:need to generate 10 crore employment in next ten years according to report