ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਕਸ ਚੋਰੀ ਦੇ ਦੋਸ਼ 'ਚ ਨੈਸਲੇ ਕੰਪਨੀ ਨੂੰ ਲੱਗਿਆ 90 ਕਰੋੜ ਦਾ ਜੁਰਮਾਨਾ

1 / 2ਟੈਕਸ ਚੋਰੀ ਦੇ ਦੋਸ਼ 'ਚ ਨੈਸਲੇ ਕੰਪਨੀ ਨੂੰ ਲੱਗਿਆ 90 ਕਰੋੜ ਦਾ ਜੁਰਮਾਨਾ

2 / 2ਟੈਕਸ ਚੋਰੀ ਦੇ ਦੋਸ਼ 'ਚ ਨੈਸਲੇ ਕੰਪਨੀ ਨੂੰ ਲੱਗਿਆ 90 ਕਰੋੜ ਦਾ ਜੁਰਮਾਨਾ

PreviousNext

ਰਾਸ਼ਟਰੀ ਮੁਨਾਫਾ ਵਿਰੋਧੀ ਅਥਾਰਟੀ (ਐਨਏਏ) ਨੇ ਦੇਸ਼ ਦੀ ਪ੍ਰਸਿੱਧ ਕੰਪਨੀ ਨੈਸਲੇ 'ਤੇ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਵਿਚ ਕਟੌਤੀ ਦਾ ਲਾਭ ਗਾਹਕਾਂ ਤੱਕ ਨਾ ਪਹੁੰਚਾਉਣ ਦੇ ਦੋਸ਼ 'ਚ 90 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। 
 

ਮੈਗੀ ਨੂਡਲਜ਼, ਕਿਟਕੈਟ ਚਾਕਲੇਟ ਅਤੇ ਨੈਸਕੈਫੇ ਬਣਾਉਣ ਵਾਲੀ ਕੰਪਨੀ ਨੈਸਲੇ ਨੂੰ 89.73 ਕਰੋੜ ਰੁਪਏ ਦੀ ਜੁਰਮਾਨਾ ਰਕਮ 'ਚੋਂ 73.14 ਕਰੋੜ ਰੁਪਏ ਜਮਾਂ ਕਰਵਾਉਣੇ ਹਨ। ਬਾਕੀ ਰਕਮ ਪਹਿਲਾਂ ਹੀ ਉਪਭੋਗਤਾ ਭਲਾਈ ਫੰਡ 'ਚ ਪਿਛਲੇ ਸਾਲ ਜਮਾਂ ਕਰਵਾਈ ਜਾ ਚੁੱਕੀ ਹੈ। ਅਥਾਰਟੀ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਜੁਰਮਾਨੇ ਦੀ ਬਕਾਇਆ 18% ਵਿਆਜ ਨਾਲ ਅਗਲੇ ਤਿੰਨ ਮਹੀਨਿਆਂ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਪਤਕਾਰ ਭਲਾਈ ਫੰਡ 'ਚ ਜਮਾਂ ਕਰਾਈ ਜਾਵੇ।
 

ਐਨਐਨਏ ਨੇ ਨੈਸਲੇ ਨੂੰ ਵੀ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਕੀਮਤਾਂ 'ਚ ਬਰਾਬਰ ਅਨੁਪਾਤ ਅਨੁਸਾਰ ਕਟੌਤੀ ਕਰੇ। ਐਨਐਨਏ ਨੇ ਕਿਹਾ ਹੈ ਕਿ ਨੈਸਲੇ 'ਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦੈ, ਇਸ ਦੇ ਲਈ ਡਾਇਰੈਕਟਰ ਜਨਰਲ ਆਫ ਨਾਨ-ਪ੍ਰੋਫਿਟ (ਡੀਜੀਏਪੀ) ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਹੈ। ਅਥਾਰਟੀ ਨੇ ਨੈਸਲੇ ਦੇ ਟੈਕਸ ਕਟੌਤੀ ਲਾਭ ਗਾਹਕਾਂ ਨੂੰ ਦੇਣ ਦੇ ਸੰਬੰਧ 'ਚ ਆਪਣਾਏ ਗਏ ਤਰੀਕੇ 'ਤੇ ਸਵਾਲ ਖੜ੍ਹੇ ਕਰਦੇ ਹੋਏ ਇਸ ਨੂੰ 'ਤਰਕਹੀਣ, ਮਨਮਰਜ਼ੀ ਵਾਲਾ ਅਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਜਿਸ ਕਾਰਨ ਟੈਕਸ 'ਚ ਕਟੌਤੀ ਦਾ ਲਾਭ ਦੇਣ 'ਚ ਨਿਰਪੱਖਤਾ ਅਤੇ ਅਸਮਾਨਤਾ' ਆਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nestle fined 90 crore for not passing on GST rate cut