ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਤਬਦੀਲੀ ਨਾਲ ਛੇਤੀ ਲਾਂਚ ਹੋ ਰਹੀ ਹੈ ਮਾਰੂਤੀ ਸੁਜ਼ੂਕੀ ਬਲੈਨੋ

ਨਵੀਂ ਤਬਦੀਲੀ ਨਾਲ ਛੇਤੀ ਲਾਂਚ ਹੋ ਰਹੀ ਹੈ ਮਾਰੂਤੀ ਸੁਜ਼ੂਕੀ ਬਲੈਨੋ

ਮਾਰੂਤੀ ਸੁਜ਼ੂਕੀ ਬਲੈਨੋ ਦਾ ਨਵਾਂ ਮਾਡਲ ਪਿੱਛੇ ਜਿਹੇ ਪਰੀਖਣ ਦੌਰਾਨ ਵਿਖਾਈ ਦਿੱਤਾ। ਬਲੈਨੋ ਦੇ ਟੈਸਟਿੰਗ ਮਾਡਲ ਦੇ ਟੇਲ ਗੇਟ ਉਤੇ ‘ਸਮਾਰਟ ਹਾਈਬ੍ਰਿੱਡ ਬੈਜਿੰਗ’ ਵੀ ਵੇਖੀ ਗਈ। ਸਪੱਸ਼ਟ ਹੈ ਕਿ ਕੰਪਨੀ ਹੁਣ ਬਲੈਨੋ ਨੂੰ ਵੀ ਐੱਸਐਚਵੀਐੱਸ ਟੈਕਨਾਲੋਜੀ ਭਾਵ ਸੁਜ਼ੂਕੀ ਸਮਾਰਟ ਹਾਈਬ੍ਰਿੱਡ ਵਹੀਕਲ ਟੈਕਨਾਲੋਜੀ ਨਾਲ ਲੈਸ ਕਰਨ ਦੀ ਤਿਆਰੀ ਵਿੱਚ ਹੈ। ਇਸ ਨੂੰ ਪੈਟਰੋਲ ਇੰਜਣ ਨਾਲ ਉਤਾਰਨ ਦੀ ਆਸ ਹੈ।

 

 

ਇਸ ਮਾਈਲਡ ਹਾਈ੍ਰਬਿੱਡ ਟੈਕਨਾਲੋਜੀ ਨਾਲ ਲੈਸ ਬਲੈਨੋ ਦੇ ਸਾਲ 2019 ਦੇ ਅੰਤ ਤੱਕ ਉਤਾਰੇ ਜਾਣ ਦੀ ਆਸ ਹੈ। ਨਵੀਂ ਬਲੈਨੋ ਦੀ ਕੀਮਤ ਇਸ ਦੇ ਮੌਜੂਦਾ ਵਰਜ਼ਨ ਤੋਂ ਵੱਧ ਹੋਵੇਗੀ। ਇਸ ਵੇਲੇ ਬਲੈਨੋ ਦੀ ਕੀਮਤ 5.46 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 8.76 ਲੱਖ ਰੁਪਏ (ਐਕਸ ਸ਼ੋਅ–ਰੂਮ ਦਿੱਲੀ) ਤੱਕ ਜਾਂਦੀ ਹੈ।

 

 

cardekho.com ਮੁਤਾਬਕ ਜੇ ਮਾਰੂਤੀ ਆਪਣੀ ਇਸ ਐੱਸਐੱਚਵੀਐੱਸ ਟੈਕਨਾਲੋਜੀ ਨੂੰ ਬਲੈਨੋ ਦੇ 1.2 ਲਿਟਰ ਪੈਟਰੋਲ ਇੰਜਣ ਨਾਲ ਪੇਸ਼ ਕਰਦੀ ਹੈ, ਤਾਂ ਇਸ ਤਕਨੀਕ ਨਾਲ ਆਵੁਣ ਵਾਲੀ ਮਾਰੂਤੀ ਦਾ ਇਹ ਤੀਜਾ ਇੰਜਣ ਹੋਵੇਗਾ। ਇਸ ਵੇਲੇ ਸਿਆਜ਼ ਦਤੇ ਅਰਟਿਗਾ ਵਿੱਚ ਮਿਲਣ ਵਾਲੇ 1.5 ਲਿਟਰ ਪੈਟਰੋਲ ਇੰਜਣ ਤੇ 1.3 ਲਿਟਰ ਡੀਡੀਆਈਐੱਸ 200 ਡੀਜ਼ਲ ਇੰਜਣ ਐੱਸ–ਕ੍ਰਾੱਸ ਵਿੱਚ ਵੀ ਮਿਲਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Maruti Suzuki Baleno is to be launched soon