ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

29 ਦਸੰਬਰ ਤੋਂ ਭਾਰਤ `ਚ ਲਾਗੂ ਹੋਣਗੀਆਂ ਟੀਵੀ ਵੇਖਣ ਦੀਆਂ ਨਵੀਂਆਂ ਦਰਾਂ

29 ਦਸੰਬਰ ਤੋਂ ਭਾਰਤ `ਚ ਲਾਗੂ ਹੋਣਗੀਆਂ ਟੀਵੀ ਵੇਖਣ ਦੀਆਂ ਨਵੀਂਆਂ ਦਰਾਂ

ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਆਉਂਦੀ 29 ਦਸੰਬਰ ਤੋਂ ਕੇਬਲ ਤੇ ਡੀਟੀਐੱਚ ਆਪਰੇਟਰਾਂ ਲਈ ਨਵੇਂ ਟੈਰਿਫ਼ ਨਿਯਮ ਲਾਗੂ ਕਰਨ ਜਾ ਰਹੀ ਹੈ। ਇਸ ਤਹਿਤ ਟੀਵੀ ਦਰਸ਼ਕਾਂ ਨੂੰ 100 ਮੁਫ਼ਤ ਚੈਨਲ ਵੇਖਣ ਨੂੰ ਮਿਲਣਗੇ, ਜਿਨ੍ਹਾਂ ਲਈ ਉਨ੍ਹਾਂ ਨੂੰ 130 ਰੁਪਏ ਦਾ ਭੁਗਤਾਨ (ਜੀਐੱਸਟੀ ਵੱਖਰਾ) ਕਰਨਾ ਹੋਵੇਗਾ।


ਅਜਿਹੇ ਹਾਲਾਤ `ਚ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਟੀਵੀ ਚੈਨਲ ਵੇਖਣ ਵਾਲੇ ਦਰਸ਼ਕਾਂ ਵਿਚਾਲੇ ਕੁਝ ਭੰਬਲ਼ਭੂਸੇ ਵਾਲੀ ਸਥਿਤੀ ਹੈ ਕਿ ਕੀ ਉਨ੍ਹਾਂ ਦਾ ਚੈਨਲ ਵੇਖਣ ਦਾ ਖ਼ਰਚਾ ਵਧੇਗਾ ਜਾਂ ਘਟੇਗਾ। ਜੇ ਤੁਸੀਂ ਵੀ ਇਨ੍ਹਾਂ ਸੁਆਲਾਂ ਦਾ ਜੁਆਬ ਲੱਭ ਰਹੇ ਹੋ, ਤਾਂ ਆਓ ਜਾਣੀਏ ਕਿ ਟ੍ਰਾਈ ਦੇ ਨਵੇਂ ਨਿਯਮ ਨਾਲ ਤੁਹਾਡੇ `ਤੇ ਕੀ ਅਸਰ ਪੈਣ ਵਾਲਾ ਹੈ?


ਟ੍ਰਾਈ ਦਾ ਕਹਿਣਾ ਹੈ ਕਿ ਨਵੇਂ ਨਿਯਮ ਮੁਤਾਬਕ ਡੀਟੀਐੱਚ ਆਪਰੇਟਰਜ਼ ਹੁਣ ਖਪਤਕਾਰਾਂ `ਤੇ ਕੋਈ ਟੀਵੀ ਚੈਨਲ ਥੋਪ ਨਹੀਂ ਸਕਦਾ, ਸਗੋਂ ਖਪਤਕਾਰ ਨੂੰ ਆਪਣੀ ਮਰਜ਼ੀ ਤੇ ਪਸੰਦ ਮੁਤਾਬਕ ਟੀਵੀ ਚੈਨਲ ਚੁਣ ਦੀ ਆਜ਼ਾਦੀ ਹੋਵੇਗੀ।


ਇਸ ਲਈ ਸਾਰੇ ਬ੍ਰਾਡਕਾਸਟਰਜ਼ ਨੁੰ ਆਪਣੇ ਚੈਨਲ ਇੱਕ ਗੁਲਦਸਤੇ ਦੇ ਰੁਪ ਵਿੱਚ ਉਪਲਬਧ ਕਰਵਾਉਣੇ ਹੋਣਗੇ, ਜਿਨ੍ਹਾਂ ਨੂੰ ਖਪਤਕਾਰ ਆਪਣੀ ਪਸੰਦ ਮੁਤਾਬਕ ਚੁਣ ਸਕਦਾ ਹੈ। ਟੀਵੀ ਸਕ੍ਰੀਨ `ਤੇ ਹਰ ਚੈਨਲ ਦੀ ਵੱਧ ਤੋਂ ਵੱਧ ਕੀਮਤ ਲਿਖੀ ਹੋਵੇਗੀ। ਕੋਈ ਵੀ ਕੇਬਲ ਜਾਂ ਡੀਟੀਐੱਚ ਆਪਰੇਟਰ ਬ੍ਰਾਡਕਾਸਟਰ ਵੱਲੋਂ ਤੈਅ ਕੀਮਤ ਤੋਂ ਵੱਧ ਨਹੀਂ ਲੈ ਸਕਦਾ।


ਟ੍ਰਾਈ ਦੇ ਨਵੇਂ ਨਿਯਮ ਅਧੀਨ ਗਾਹਕਾਂ ਨੂੰ ਹਰ ਮਹੀਨੇ 100 ਚੈਨਲਾਂ ਲਈ ਵੱਧ ਤੋਂ ਵੱਧ 130 ਰੁਪਏ ਅਦਾ ਕਰਨੇ ਹੋਣਗੇ। ਜੀਐੱਸਟੀ ਵੱਖਰਾ ਲੱਗੇਗਾ। ਅਜਿਹੀ ਹਾਲਤ `ਚ ਜੇ ਤੁਸੀਂ 100 ਤੋਂ ਵੱਧ ਚੈਨਲ ਵੇਖਦੇ ਹੋ, ਤਾਂ ਅਗਲੇ 25 ਚੈਨਲਾਂ ਲਈ 20 ਰੁਪਏ ਵਾਧੂ ਦੇਣੇ ਹੋਣਗੇ। ਇਸ ਤੋਂ ਇਲਾਵਾ ਤੁਸੀਂ ਜੋ ਪੇਅ-ਚੈਨਲਜ਼ ਚੁਣੋਗੇ, ਉਨ੍ਹਾਂ ਦੀਆਂ ਤੈਅਸ਼ੁਦਾ ਕੀਮਤਾਂ ਜੁੜ ਜਾਣਗੀਆਂ। ਜੇ ਤੁਸੀਂ ਬਹੁਤ ਸਾਰੇ ਪੇਅ ਚੈਨਲ ਵੇਖਣ ਲਈ ਸਬਸਕ੍ਰਾਈਬ ਕਰਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਵੱਧ ਭੁਗਤਾਨ ਕਰਨਾ ਪਵੇ। ਟ੍ਰਾਈ ਮੁਤਾਬਕ ਟੀਵੀ ਦਰਸ਼ਕਾਂ ਦੇ ਪੈਟਰਨ ਮੁਤਾਬਕ 80 ਫ਼ੀ ਸਦੀ ਖਪਤਕਾਰ ਜਾਂ ਤਾਂ 40 ਜਾਂ ਉਸ ਤੋਂ ਘੱਟ ਚੈਨਲ ਹੀ ਵੇਖਦੇ ਹਨ। ਜੇ ਕੋਈ ਖਪਤਕਾਰ ਸਾਵਧਾਨੀ ਨਾਲ ਆਪਣੇ ਪਰਿਵਾਰ ਦੀ ਪੂਰੀ ਜ਼ਰੂਰਤ ਲਈ ਚੈਲਲ ਚੁਣਦਾ ਹੈ, ਤਾਂ ਉਸ ਨੂੰ ਹਰ ਮਹੀਨੇ ਮੌਜੂਦਾ ਕੀਮਤ ਤੋਂ ਘੱਟ ਭੁਗਤਾਨ ਕਰਨਾ ਹੋਵੇਗਾ।


ਟ੍ਰਾਈ ਨੇ ਸਾਰੇ ਕੇਬਲ ਤੇ ਡੀਟੀਐੱਚ ਆਪਰੇਟਰਜ਼ ਨੂੰ ਕਿਹਾ ਹੈ ਕਿ ਉਹ ਟੀਵੀ ਦਰਸ਼ਕਾਂ ਨੂੰ ਆਪਣੀ ਵੈੱਬਸਾਈਟ ਰਾਹੀਂ ਪੈਨਲ ਚੁਣਨ ਤੇ ਆਨਲਾਈਨ ਭੁਗਤਾਨ ਦੀ ਸਹੂਲਤ ਉਪਲਬਧ ਕਰਵਾਉਣ। ਵੈੱਬਸਾਈਟ `ਤੇ ਚੈਲਲਾਂ ਦੀ ਸੂਚੀ ਕੀਮਤ ਨਾਲ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਖਪਤਕਾਰ ਕਾਲ ਸੈਂਟਰ ਰਾਹੀਂ ਵੀ ਚੈਨਲ ਚੁਣ ਸਕਣਗੇ।


ਸਿੱਟਾ ਇਹੋ ਨਿੱਕਲਿਆ ਕਿ ਜੇ ਨਵਾਂ ਪਲੈਨ ਨਹੀਂ ਲਿਆ, ਤਾਂ 29 ਦਸੰਬਰ, 2018 ਤੋਂ ਤੁਸੀਂ ਟੀਵੀ ਨਹੀਂ ਵੇਖ ਸਕੋਗੇ।


ਹੁਣ ਕੇਬਲ ਜਾਂ ਡੀਟੀਐੱਚ ਅਚਾਨਕ ਠੱਪ ਨਹੀਂ ਹੋਵੇਗਾ। ਸੈੱਟ-ਟਾੱਪ-ਬਾੱਕਸ ਤਿੰਨ ਵਰ੍ਹਿਆਂ ਤੱਕ ਖ਼ਰਾਬ ਹੋਣ `ਤੇ ਉਹ ਮੁਫ਼ਤ `ਚ ਠੀਕ ਕੀਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New tariffs of TV channels from 29th December