ਪੈਟਰੋਲ ਅਤੇ ਡੀਜ਼ਲ ਦਾ ਮੁੱਲ ਸੋਮਵਾਰ ਨੂੰ ਲਗਾਤਾਰ 5ਵੇਂ ਦਿਨ ਡਿੱਗ ਗਿਆ। ਜਿਸ ਬਾਅਦ ਦੇਸ਼ ਦੇ ਲੋਕਾਂ ਕਾਫੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਕੀਮਤਾਂ ਡਿੱਗਣ ਮਗਰੋਂ ਦਿੱਲੀ ਚ ਪੈਟਰੋਲ ਦਾ ਮੁੱਲ 68.84 ਰੁਪਏ ਪ੍ਰਤੀ ਲੀਟਰ ਆ ਗਿਆ ਹੈ। ਹਾਲਾਂਕਿ ਆਲਮੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਤੇਜ਼ੀ ਬਣੀ ਰਹੀ।
ਤੇਲ ਸਪਲਾਈ ਕੰਪਨੀਆਂ ਨੇ ਦਿੱਲੀ ਅਤੇ ਮੁੰਬਈ ਚ ਪੈਟਰੋਲ ਦੇ ਮੁੱਲ ਚ 20 ਪੈਸੇ ਜਦਕਿ ਕੋਲਕਾਤਾ ਚ 19 ਪੈਸੇ ਅਤੇ ਚੇਨੱਈ ਚ 21 ਪੈਸੇ ਦੀ ਕਟੌਤੀ ਕੀਤੀ ਹੈ। ਡੀਜ਼ਲ ਦੇ ਮੁੱਲ ਚ ਕਾਫੀ ਰਾਹਤ ਦੇਖਣ ਨੂੰ ਮਿਲੀ ਹੈ। ਦਿੱਲੀ ਅਤੇ ਕੋਲਕਾਤਾ ਚ ਡੀਜ਼ਲ ਦੇ ਮੁੱਲ ਚ 23 ਪੈਸੇ ਦੀ ਕਟੌਤੀ ਜਦਕਿ ਮੁੰਬਈ ਅਤੇ ਚੇਨੱਈ ਚ 25 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਇੰਡੀਅਨ ਆਇਲ ਦੀ ਵੈਬਸਾਂਈਟ ਮੁਤਾਬਕ ਸੋਮਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਚ ਪੈਟਰੋਲ ਦੇ ਮੁੱਲ ਚ ਕ੍ਰਮਵਾਰ 68.84 ਰੁਪਏ, 70.96 ਰੁਪਏ, 74.47 ਰੁਪਏ ਅਤੇ 71.41 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ।
/