ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਵਿੱਚ ਬ੍ਰਿਟੇਨ ਦੀ ਅਦਾਲਤ ਨੇ ਅੱਜ 17 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਸ ਦੀ ਹਿਰਾਸਤ 19 ਸਤੰਬਰ ਤੱਕ ਵਧਾ ਦਿੱਤੀ ਗਈ ਸੀ। ਨੀਰਵ ਮੋਦੀ ਬ੍ਰਿਟੇਨ ਦੀ ਜੇਲ੍ਹ ਵਿੱਚ ਬੰਦ ਹੈ। ਅਗਲੇ ਸਾਲ ਮਈ ਵਿੱਚ ਉਸ ਦੀ ਭਾਰਤ ਹਵਾਲਗੀ 'ਤੇ ਸੁਣਵਾਈ ਹੋਣ ਦੀ ਉਮੀਦ ਹੈ।
ਨੀਰਵ ਮੋਦੀ ਲਗਭਗ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਭਾਰਤ ਨੂੰ ਲੋੜੀਂਦਾ ਹੈ। ਕਾਰੋਬਾਰੀ ਨੀਰਵ ਮੋਦੀ ਵੀਰਵਾਰ ਨੂੰ ਇੱਕ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੇ ਸਨ। ਲੰਦਨ ਦੇ ਜੇਲ੍ਹ ਵਿੱਚ ਬੰਦ ਮੋਦੀ ਹਿਰਾਸਤ ਦੀ ਲਗਾਤਾਰ ਸੁਣਵਾਈ ਲਈ ਅਦਾਲਤ ਸਾਹਮਣੇ ਪੇਸ਼ ਹੋਏ।
PNB case: Fugitive diamantaire Nirav Modi remanded to custody until 17th October by a UK court. (file pic) pic.twitter.com/km4plqluIN
— ANI (@ANI) September 19, 2019
ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਨੇ ਜੱਜ ਟੈਨ ਇਕਰਮ ਨੇ ਵੀਡੀਓ ਲਿੰਕ ਰਾਹੀਂ ਇਸ ਕੇਸ ਦੀ ਸੰਖੇਪ ਸੁਣਵਾਈ ਕੀਤੀ। ਉਨ੍ਹਾਂ ਨੀਰਵ ਮੋਦੀ ਨੂੰ ਦੱਸਿਆ ਕਿ 19 ਸਤੰਬਰ ਨੂੰ ਵੀਡੀਓ ਲਿੰਕ ਰਾਹੀਂ ਅਗਲੀ ਸੁਣਵਾਈ ਹੋਵੇਗੀ ਅਤੇ ਸਾਰੇ ਹਵਾਲਗੀ ਦੀ ਸੁਣਵਾਈ ਦੀਆਂ ਤਾਰੀਖਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਕਰਮ ਨੇ ਅਦਾਲਤ ਦੇ ਕਲਰਕ ਨੂੰ ਪੰਜ ਦਿਨ ਦੀ ਹਵਾਲਗੀ ਸੁਣਵਾਈ 11 ਮਈ 2020 ਤੋਂ ਸ਼ੁਰੂ ਕਰਨ ਦੇ ਪ੍ਰਸਤਾਵ ਦੀ ਪੁਸ਼ਟੀ ਕਰਨ ਨੂੰ ਕਿਹਾ।