ਲੰਡਨ ਵਿੱਚ ਰਹਿ ਰਹੇ ਭਗੌੜੇ ਹੀਰਾ ਵਪਾਰੀ ਨਿਰਵ ਮੋਦੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਬਰਤਾਨੀਆ ਦੀ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਰਿਮਾਂਡ ਵਿੱਚ 22 ਅਗਸਤ ਤੱਕ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਬਰਤਾਨੀਆ ਦੇ ਅਦਾਲਤ ਨੇ ਨੀਰਵ ਮੋਦੀ ਦੇ ਰਿਮਾਂਡ ਵਿੱਚ 25 ਜੁਲਾਈ ਤੱਕ ਵਾਧਾ ਕੀਤਾ ਸੀ।
ਦੂਜੇ ਪਾਸੇ, ਪੀਐੱਨਬੀ ਬੈਂਕ ਘੁਟਾਲੇ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਨ੍ਹਾਂ ਦੀ ਭੈਣ ਪੂਰਵੀ ਮੋਦੀ ਦੇ ਖਾਤਿਆਂ ਨੂੰ ਸੀਜ ਕੀਤਾ ਜਾ ਚੁੱਕਾ ਹੈ। ਨੀਰਵ ਮੋਦੀ ਨੇ ਸਵਿੱਟਜ਼ਰਲੈਂਡ ਵਿੱਚ ਚਾਰ ਖਾਤੇ ਜ਼ਬਤ ਕੀਤੇ ਗਏ ਹਨ ਜਿਸ ਵਿੱਚ ਕਰੀਬ 6 ਮਿਲੀਅਨ ਡਾਲਰ ਸਨ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਦੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਲਈ ਸਵਿੱਟਜ਼ਰਲੈਂਡ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ।
ਨੀਰਵ (48) ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਅਤੇ ਮਨੀ ਲਾਂਡਿਰੰਗ ਮਾਮਲੇ ਵਿੱਚ ਮਾਰਚ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਦੱਖਣੀ–ਪੱਛਮੀ ਲੰਦਨ ਦੀ ਜੇਲ੍ਹ ਵਿੱਚ ਬੰਦ ਹੈ।
ਇਸ ਮਹੀਨੇ ਸ਼ੁਰੂ ਵਿਚ ਬ੍ਰਿਟੇਨ ਦੀ ਹਾਈ ਕੋਰਟ ਨੇ ਨੀਰਵ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਦਾਲਤ ਵਿੱਚ ਉਸ ਦੀ ਪਹਿਲਾ ਪੇਸ਼ੀ ਹੋਵੇਗੀ। ਨੀਰਵ ਦੀ ਜ਼ਮਾਨਤ ਪਟੀਸ਼ਨ ਹੁਣ ਤੱਕ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।