ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

G-20 ’ਚ ਨਿਰਮਲਾ ਸੀਤਾਰਮਣ ਨੇ ਕਿਹਾ–ਟੈਕਸ ਚੋਰੀ ਰੋਕਣ ਉਤੇ ਸਰਕਾਰ ਦਾ ਜ਼ੋਰ

G-20 ’ਚ ਨਿਰਮਲਾ ਸੀਤਾਰਮਣ ਨੇ ਕਿਹਾ–ਟੈਕਸ ਚੋਰੀ ਰੋਕਣ ਉਤੇ ਸਰਕਾਰ ਦਾ ਜ਼ੋਰ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਟੈਕਸ ਤੋਂ ਬਚਣ ਅਤੇ ਟੈਕਸ ਚੋਰੀ ਨਾਲ ਨਿਪਟਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। ਉਹ ਜਾਪਾਨ ਦੇ ਫੁਕੁਓਕਾ ਵਿਚ ਜੀ–20 ਦੇ ਵਿੱਤ ਮੰਤਰੀਆਂ ਦੀ ਮੀਟਿੰਗ ਦੌਰਾਨ ਅੰਤਰਾਸ਼ਟਰੀ ਟੈਕਸ਼ ਪ੍ਰਣਾਲੀ ਉਤੇ ਗੋਸਟੀ ਨੂੰ ਸੰਬੋਧਨ ਕਰ ਰਹੇ ਸਨ।

 

ਵਿੱਤ ਮੰਤਰਾਲੇ ਨੇ ਟਵੀਟ ਵਿਚ ਦੱਸਿਆ ਕਿ ਸੀਤਾਰਮਣ ਨੇ ਟੈਕਸ ਬਚਾਅ ਅਤੇ ਟੈਕਸ ਚੋਰੀ ਰੋਕਣ ਲਈ ਵਿੱਤ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।

 

ਜੀ–20 ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਦੋ ਦਿਨਾਂ ਦੀ ਮੀਟਿੰਗ ਸ਼ਨੀਵਾਰ ਨੂੰ ਇੱਥੇ ਸ਼ੁਰੂ ਹੋਈ। ਇਸ ਮੀਟਿੰਗ ਵਿਚ ਵਿਸ਼ਵ ਅਰਥਵਿਵਸਥਾ, ਬੁਨਿਆਦੀ ਢਾਂਚਾ ਖੇਤਰ ਵਿਚ ਨਿਵੇਸ਼ ਅਤੇ ਅੰਤਰਰਾਸ਼ਟਰੀ ਟੈਕਸ ਪ੍ਰਣਾਲੀ ਸਾਹਮਣੇ ਆ ਰਹੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਉਤੇ ਚਰਚਾ ਹੋਵੇਗੀ। ਵਿੱਤ ਮੰਤਰੀਆਂ ਦੀ ਮੀਟਿੰਗ ਬਾਅਦ ਓਸਾਕਾ ਵਿਚ 28–29 ਜੂਨ ਨੂੰ ਜੀ–20 ਦੇ ਆਗੂਆਂ ਦੀ ਸ਼ਿਖਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ।

 

ਜੀ–20 ਮੀਟਿੰਗ ਮੌਕੇ ਉਤੇ ਸੀਤਾਰਮਣ ਨੇ ਬ੍ਰਿਟੇਨ ਦੇ ਵਿੱਤ ਮੰਤਰੀ ਫਿਲਿਪ ਹੈਮੰਡ ਨਾਲ ਵੀ ਅਲੱਗ ਤੋਂ ਮੀਟਿੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirmala Sitaraman said in G20 that govt is working on to stop tax evasion