ਅਗਲੀ ਕਹਾਣੀ

ਇਨਕਮ ਟੈਕਸ ਰਿਟਰਨ ਫਾਰਮ ’ਚ ਕੋਈ ਬਦਲਾਅ ਨਹੀਂ : ਸੀਬੀਡੀਟੀ

ਇਨਕਮ ਟੈਕਸ ਰਿਟਰਨ ਫਾਰਮ ’ਚ ਕੋਈ ਬਦਲਾਅ ਨਹੀਂ : ਸੀਬੀਡੀਟੀ

ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਸਪੱਸ਼ਟ ਕੀਤਾ ਕਿ ਇਨਕਮ ਰਿਟਰਨ ਫਾਰਮ ਵਿਚ ਕੋਈ ਦਬਲਾਅ ਨਹੀਂ ਕੀਤਾ ਗਿਆ, ਸਗੋਂ ਸਿਰਫ ਰਿਟਰਨ ਪ੍ਰਕਿਰਿਆ ਵਿਚ ਵਰਤੋਂ ਹੋਣ ਵਾਲੇ ਸਾਫਟਵੇਅਰ ਨੂੰ ਅਪਡੇਟ ਕੀਤਾ ਗਿਆ ਹੈ। ਸੀਬੀਡੀਟੀ ਨੇ ਮੀਡੀਆ ਵਿਚ ਚਲ ਰਹੀਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਆਈਟੀਆਰ ਫਾਰਮ ਵਿਚ ਵੱਡੇ ਪੈਮਾਨੇ ਉਤੇ ਬਦਲਾਅ ਕੀਤਾ ਗਿਆ ਹੈ, ਇਸ ਨਾਲ ਕਰ ਦਾਤਾਵਾਂ ਨੂੰ ਮੁਸ਼ਕਲ ਹੋ ਰਹੀ ਹੈ।

 

ਬੋਰਡ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਨ੍ਹਾਂ ਫਾਰਮਾਂ ਦੇ ਵਰਤੋਂ ਸਾਫਟਵੇਅਰ ਦੀ ਅਪਡੇਟ ਪ੍ਰਕਿਰਿਆ ਨਾਲ ਰਿਟਰਨ ਦਾਖਲ ਉਤੇ ਕੋਈ ਪ੍ਰਭਾਵ ਨਹੀਂ ਪਿਆ। ਉਸਨੇ ਦੱਸਿਆ ਕਿ ਹੁਣ ਤੱਕ 1.38 ਕਰੋੜ ਇਕਾਈਆਂ ਇਨਕਮ ਰਿਟਰਨ ਦਾਖਲ ਕਰ ਚੁੱਕੇ ਹਨ।

 

ਸੀਬੀਡੀਟੀ ਨੇ ਕਿਹਾ ਆਈਟੀਆਰ–2 ਅਤੇ ਆਈਟੀਆਰ–3 ਸਮੇਤ ਕਿਸੇ ਵੀ ਆਈਟੀਆਰ ਫਾਰਮ ਵਿਚ ਇਕ ਅਪ੍ਰੈਲ ਨੂੰ ਅਧਿਸੂਚਨਾ ਜਾਰੀ ਹੋਣ ਬਾਅਦ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No changes in income tax return forms says IT department