SBI ਗਾਹਕਾਂ ਲਈ ਵੱਡੀ ਖੁਸ਼ਖ਼ਬਰੀ ਹੈ। ਸਟੇਟ ਬੈਂਕ ਆਫ ਇੰਡੀਆ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਗਾਹਕਾਂ ਨੂੰ ਹੁਣ ਮਹੀਨੇ ਵਾਰ ਮਿਨੀਮਮ ਬੈਲੇਂਸ ਰੱਖਣ ਦਾ ਕੋਈ ਦਬਾਅ ਨਹੀਂ ਹੋਵੇਗਾ।
ਬੈਂਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ- "ਸਟੇਟ ਬੈਂਕ ਆਫ਼ ਇੰਡੀਆ ਨੇ ਸਾਰੇ ਬਚਤ ਖਾਤਿਆਂ ਤੋਂ ਮਹੀਨਾਵਾਰ ਔਸਤਨ ਬੈਲੇਂਸ ਵਾਲੀ ਸ਼ਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।
ਬੈਂਕ ਦੀ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 44.51 ਕਰੋੜ ਬਚਤ ਬੈਂਕ ਖਾਤਾ ਧਾਰਕਾਂ ਨੂੰ ਇਸਦਾ ਫਾਇਦਾ ਹੋਵੇਗਾ। ਹੁਣ ਸਾਰੇ ਐਸਬੀਆਈ ਗਾਹਕ ਬਿਨਾਂ ਕਿਸੇ ਫੀਸ ਦੇ ਆਪਣੇ ਬਚਤ ਖਾਤੇ ਵਿੱਚ ਜ਼ੀਰੋ ਬੈਲੇਂਸ ਰੱਖ ਸਕਦੇ ਹਨ।