ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੈਬਿਟ ਕਾਰਡ ਰੱਖਣੋਂ ਮਿਲੇਗਾ ਛੁੱਟਕਾਰਾ, ਹੁਣ ਬਿਨਾ ATM ਦੇ ਨਿਕਲੇਗਾ ਕੈਸ਼

ਹੁਣ ਛੇਤੀ ਹੀ ਲੋਕ ਏਟੀਐਮ ਮਸ਼ੀਨ ਨਾਲ ਇੱਕ ਕਿਊਆਰ ਕੋਡ ਨੂੰ ਸਕੈਨ ਕਰਕੇ ਨਕਦੀ ਕੱਢ ਸਕਣਗੇ। ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਡੈਬਿਟ ਕਾਰਡ ਨੂੰ ਸਵੈਪ ਕਰਨ ਦੀ ਲੋੜ ਨਹੀਂ ਹੋਵੇਗੀ। ਕਿਊਆਰ ਕੋਡ ਨੂੰ ਮਸ਼ੀਨ ਦੀ ਸਕਰੀਨ ਦੀ ਮਦਦ ਨਾਲ ਸਕੈਨ ਕੀਤਾ ਜਾਵੇਗਾ। ਇਹ ਸਭ ਸੰਭਵ ਹੋਵੇਗਾ ਯੂਨੀਫਾਈਡ ਪੇਮੇਂਟ ਇੰਟਰਫੇਸ ( UPI ) ਬੈਸਟ ਸਲਿਊਸ਼ਨ ਨਾਲ।

 

ਜਾਣਕਾਰੀ ਮੁਤਾਬਕ ਯੂਪੀਆਈ ਪਲੇਟਫਾਰਮ ਅਧਾਰਿਤ ਇਸ ਸਿਸਟਮ ਨੂੰ ਏਜੀਐਸ ਟ੍ਰਾਂਜੈਕਟ ਤਕਨੋਲਜੀ ਨੇ ਬਣਾਇਆ ਹੈ। ਏਜੀਐਸ ਹਾਲੇ ਬੈਂਕਾਂ ਨੂੰ ਏਟੀਐਮ ਸਰਵਿਸ ਮੁਹੱਈਆ ਕਰਵਾਉਂਦੀ ਹੈ। ਬਿਨਾ ਏਟੀਐਮ ਕਾਰਡ ਦੇ ਮਸ਼ੀਨ ਨਾਲ ਨਕਦੀ ਕਢਵਾਉਣ ਲਈ ਖਾਤੇਦਾਰ ਕੋਲ ਮੋਬਾਈਲ ਐਪ ਚ ਖਾਤਾ ਹੋਣਾ ਲਾਜ਼ਮੀ ਹੈ। ਜੋ ਪਹਿਲਾਂ ਤੋਂ ਹੀ UPI ਨਾਲ ਸਬੰਧਤ ਹੈ। ਇਸ ਤੋਂ ਬਾਅਦ UPI ਪੇਮੈਂਟ ਕਰਨ ਲਈ ਯੂਜ਼ਰ ਨੂੰ QR ਕੋਡ ਸਕੈਨ ਕਰਨਾ ਹੋਵੇਗਾ।

 

ਕਿਹਾ ਜਾ ਰਿਹਾ ਹੈ ਕਿ ਇਹ ਤਕਨੀਕ ਉਸੇ ਤਰ੍ਹਾਂ ਕੰਮ ਕਰੇਗੀ ਜਿਵੇਂ ਯੂਪੀਆਈ ਦੁਆਰਾ ਭੁੱਗਤਾਨ ਕੀਤਾ ਜਾਂਦਾ ਹੈ। ਏਜੀਐਸ ਟ੍ਰਾਂਜੈਕਟ ਦਾ ਕਹਿਣਾ ਹੈ ਕਿ ਬੈਂਕ ਇਸ ਸੁਵਿਧਾ ਨੂੰ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਹਨ। ਇਸ ਸੁਵਿਧਾ ਨੂੰ ਸ਼ੁਰੂ ਕਰਨ ਲਈ ਬੈਂਕਾਂ ਨੂੰ ਜਿ਼ਆਦਾ ਖਰਚ ਕਰਨ ਅਤੇ ਆਪਣੇ ਸਾਜੋ ਸਾਮਾਨ ਚ ਫੇਰਬਦਲ ਕਰਨ ਦੀ ਵੀ ਲੋੜ ਨਹੀਂ ਪਵੇਗੀ। ਇਹ ਸੁਵਿਧਾ ਸ਼ੁਰੂ ਕਰਨ ਲਈ ਏਟੀਐਮ ਚ ਇੱਕ ਸਾਫਟਵੇਅਰ ਅਪਗ੍ਰੇਡ ਕਰਨਾ ਹੋਵੇਗਾ। ਜੋ ਕਿ ਕਿਊਆਰ ਕੋਡ ਨੂੰ ਸਕਰੀਨ ਤੇ ਮੁਹੱਈਆ ਕਰਵਾਉਣ ਚ ਮਦਦ ਕਰੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no need to keep debit card will got cash without ATM