ਅਗਲੀ ਕਹਾਣੀ

ਕੈਰੀ ਬੈਗ ਦੇ ਪੈਸੇ ਨਹੀਂ ਵਸੂਲ ਸਕਦਾ ਦੁਕਾਨਦਾਰ, ਚੰਡੀਗੜ੍ਹ ਅਦਾਲਤ ਦਾ ਫ਼ੈਸਲਾ

ਕੈਰੀ ਬੈਗ ਦੇ ਪੈਸੇ ਨਹੀਂ ਵਸੂਲ ਸਕਦਾ ਦੁਕਾਨਦਾਰ, ਚੰਡੀਗੜ੍ਹ ਅਦਾਲਤ ਦਾ ਫ਼ੈਸਲਾ

ਜੁੱਤੀਆਂ, ਚੱਪਲਾਂ ਤੇ ਸੈਂਡਲ ਬਣਾਉਣ ਵਾਲੀ ਮਸ਼ਹੂਰ ਕੰਪਨੀ ਬਾਟਾ ਨੂੰ ਆਪਣੇ ਇੱਕ ਗਾਹਕ ਤੋਂ ਕੈਰੀ ਬੈਗ ਲਈ 3 ਰੁਪਏ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ, ਜਦੋਂ ਚੰਡੀਗੜ੍ਹ ਦੀ ਇੱਕ ਖਪਤਕਾਰ ਅਦਾਲਤ (ਫ਼ੋਰਮ) ਨੇ ਬਾਟਾ ਇੰਡੀਆ ਲਿਮਿਟੇਡ ਨੂੰ 9,000 ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ।

 

 

ਬਾਟਾ ਇੰਡੀਆ ਨੇ ਆਪਣੇ ਗਾਹਕਾਂ ਨੂੰ ਜੁੱਤਿਆਂ ਦਾ ਡੱਬਾ ਰੱਖਣ ਲਈ 3 ਰੁਪਏ ਵਸੂਲ ਕੀਤੇ ਸਨ, ਜਿਸ ’ਤੇ ਖਪਤਕਾਰ ਅਦਾਲਤ ਨੇ 9,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਕੰਪਨੀ ਨੂੰ ਸਾਰੇ ਗਾਹਕਾਂ ਨੂੰ ਕੈਰੀ ਬੈਗ ਮੁਫ਼ਤ ਦੇਣ ਦਾ ਹੁਕਮ ਦਿੱਤਾ ਹੈ।

 

 

ਕਾਨੂੰਨ ਦੇ ਜਾਣਕਾਰਾਂ ਮੁਤਾਬਕ ਇਹ ਆਰਡਰ ਪੂਰੇ ਦੇਸ਼ ਵਿੱਚ ਕਾਨੂੰਨੀ ਤੌਰ ’ਤੇ ਸਹੀ ਹੈ। ਸਟੋਰਜ਼ ਕਿਸੇ ਵੀ ਗਾਹਕ ਤੋਂ ਕੈਰੀ ਬੈਗ ਲਈ ਵੱਖਰੇ ਤੌਰ ਉੱਤੇ ਚਾਰਜ ਨਹੀਂ ਕਰ ਸਕਦੇ। ਚੰਡੀਗੜ੍ਹ ਦੇ ਰਹਿਣ ਵਾਲੇ ਦਿਨੇਸ਼ ਪ੍ਰਸਾਦ ਰਤੂੜੀ ਨੇ 5 ਫ਼ਰਵਰੀ ਨੂੰ ਸੈਕਟਰ 22 ਸਥਿਤ ਬਾਟਾ ਦੀ ਦੁਕਾਨ ਤੋਂ ਇੱਕ ਜੋੜੀ ਜੁੱਤੀ ਖ਼ਰੀਦੀ ਸੀ।

 

 

ਜੁੱਤੀਆਂ ਦੀ ਕੀਮਤ 399 ਰੁਪਏ ਸੀ ਤੇ ਬਾਟਾ ਨੇ ਉਨ੍ਹਾਂ ਤੋਂ 402 ਰੁਪਏ ਵਸੂਲ ਕੀਤੇ ਸਨ। ਜਦੋਂ ਸ੍ਰੀ ਰਤੂੜੀ ਨੇ ਵੱਧ ਪੈਸੇ ਵਸੂਲਣ ਦੀ ਗੱਲ ਦਾ ਵਿਰੋਧ ਕੀਤਾ, ਤਾਂ ਦੁਕਾਨਦਾਰ ਨੇ ਕਿਹਾ ਕਿ 3 ਰੁਪਏ ਕੈਰੀ ਬੈਗ ਲਈ ਵਸੂਲੇ ਗਏ ਹਨ। ਗਾਹਕ ਨੇ ਇਸ ਦਾ ਵਿਰੋਧ ਕੀਤਾ ਪਰ ਦੁਕਾਨਦਾਰ ਨਾ ਮੰਨਿਆ। ਉਸ ਤੋਂ ਬਾਅਦ ਗਾਹਕ ਨੇ ਖਪਤਕਾਰ ਫ਼ੋਰਮ ਦਾ ਦਰ ਖੜਕਾ ਦਿੱਤਾ।

 

 

ਖਪਤਕਾਰ ਫ਼ੋਰਮ ਨੇ ਬਾਟਾ ਕੰਪਨੀ ਨੂੰ ਗਾਹਕ ਤੋਂ ਪੇਪਰ ਬੈਗ ਲਈ ਵਸੂਲੇ 3 ਰੁਪਏ ਵਾਪਸ ਕਰਨ, ਮੁਆਵਜ਼ੇ ਦੇ ਤੌਰ ’ਤੇ 3,000 ਰੁਪਏ ਤੇ ਅਦਾਲਤ ਵਿੱਚ ਕੇਸ ਕਰਨ ਦੇ ਖ਼ਰਚੇ ਲਈ 1,000 ਰੁਪਏ ਦਿਨੇਸ਼ ਪ੍ਰਸਾਦ ਰਤੂੜੀ ਨੂੰ ਦੇਣ ਦਾ ਹੁਕਮ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No shopkeeper can charge for carrybag Chd court decision