ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਗੈਰ-ਤੇਲ ਕੰਪਨੀਆਂ ਵੀ ਖੋਲ੍ਹ ਸਕਣਗੀਆਂ ਪੈਟਰੋਲ ਪੰਪ

ਪੰਜਾਬ ਸਰਕਾਰ ਨੇ ਪੈਟਰੋਲ ਪੰਪ ਖੋਲ੍ਹਣ ਦੇ ਨਿਯਮਾਂ ਨੂੰ ਹੋਰ ਆਸਾਨ ਕਰ ਦਿੱਤਾ ਹੈ। ਇਸ ਸਬੰਧ ਚ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਗੈਰ-ਤੇਲ ਕੰਪਨੀਆਂ ਨੂੰ ਪੈਟਰੋਲ ਪੰਪ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਨਾਲ ਇਸ ਖੇਤਰ ਵਿੱਚ ਮੁਕਾਬਲਾ ਵਧੇਗਾ।

 

ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਲਣ ਦੇ ਪ੍ਰਚੂਨ ਖੇਤਰ ਦੇ ਖੁੱਲ੍ਹਣ ਨਾਲ ਨਿਵੇਸ਼ ਅਤੇ ਮੁਕਾਬਲੇਬਾਜ਼ੀ ਵਧੇਗੀ। ਇਸ ਵੇਲੇ ਭਾਰਤ ਵਿਚ ਬਾਲਣ ਦੀ ਪ੍ਰਚੂਨ ਵਿਕਰੀ ਲਈ ਲਾਇਸੈਂਸ ਲਈ ਜਾਂ ਤਾਂ ਹਾਈਡਰੋਕਾਰਬਨ ਖੁਦਾਈ ਅਤੇ ਉਤਪਾਦਨ, ਰਿਫਾਇਨਿੰਗ, ਪਾਈਪ ਲਾਈਨਾਂ ਜਾਂ ਤਰਲ ਕੁਦਰਤੀ ਗੈਸ (ਐਲਐਨਜੀ) ਟਰਮੀਨਲਾਂ ਵਿਚ ਲਗਭਗ 2000 ਕਰੋੜ ਰੁਪਏ ਦੀ ਨਿਵੇਸ਼ ਦੀ ਜ਼ਰੂਰਤ ਹੈ।

 

ਉਨ੍ਹਾਂ ਕਿਹਾ, ‘ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਵੀ ਬਾਲਣਾਂ ਦੇ ਮੰਡੀਕਰਨ ਦੇ ਅਧਿਕਾਰ ਦੇਣ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਨਵੇਂ ਨਿਯਮਾਂ ਅਨੁਸਾਰ ਈਂਧਨ ਦੇ ਪ੍ਰਚੂਨ ਵਿਕਰੀ ਕਾਰੋਬਾਰ ਚ 250 ਕਰੋੜ ਰੁਪਏ ਦੀ ਟਰਨਓਵਰ ਵਾਲੀਆਂ ਕੰਪਨੀਆਂ ਉਤਰ ਸਕਦੀਆਂ ਹਨ। ਪਰ ਉਨ੍ਹਾਂ ਨੂੰ ਪੇਂਡੂ ਖੇਤਰਾਂ ਚ 5% ਆਉਟਲੈਟ ਖੋਲ੍ਹਣ ਦੀ ਸ਼ਰਤ ਪੂਰੀ ਕਰਨੀ ਪਵੇਗੀ।

 

ਦੇਸ਼ ਵਿੱਚ ਇਸ ਵੇਲੇ 65,000 ਦੇ ਕਰੀਬ ਪੈਟਰੋਲ ਪੰਪ ਸਰਕਾਰੀ ਮਾਲਕੀਅਤ ਵਾਲੀ ਇੰਡੀਅਨ ਆਇਲ (ਆਈਓਸੀ), ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) ਦੇ ਹਨ।

 

ਰਿਲਾਇੰਸ ਇੰਡਸਟਰੀਜ਼, ਨਯਾਰਾ ਐਨਰਜੀ (ਪਹਿਲਾਂ ਐਸਸਾਰ ਆਇਲ) ਅਤੇ ਰਾਇਲ ਡੱਚ ਸ਼ੈੱਲ ਇਸ ਬਾਜ਼ਾਰ ਵਿਚ ਪ੍ਰਾਈਵੇਟ ਕੰਪਨੀਆਂ ਮੌਜੂਦ ਹਨ। ਰਿਲਾਇੰਸ ਇੰਡਸਟਰੀਜ਼, ਜੋ ਦੁਨੀਆ ਦੇ ਸਭ ਤੋਂ ਵੱਡੇ ਤੇਲ ਰਿਫਾਇਨਿੰਗ ਕੰਪਲੈਕਸ ਨੂੰ ਚਲਾਉਂਦੀ ਹੈ, ਦੇ ਦੇਸ਼ ਚ ਲਗਭਗ 1,400 ਆਉਟਲੈਟ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non-oil companies will also be able to open petrol pumps