ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰੇਲੂ ਰਸੋਈ ਗੈਸ ਸਿਲੰਡਰ 100.50 ਰੁਪਏ ਹੋਇਆ ਸਸਤਾ

ਬਿਨਾ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਮੁੱਲ 100.50 ਰੁਪਏ ਪ੍ਰਤੀ ਸਿਲੰਡਰ ਘੱਟ ਗਿਆ ਹੈ। 1 ਜੁਲਾਈ ਤੋਂ ਦਿੱਲੀ ਚ ਘਰੇਲੂ ਵਰਤੋਂ ਦਾ ਸਿਲੰਡਰ 637 ਰੁਪਏ ਚ ਮੁਹੱਈਆ ਹੋਵੇਗਾ। ਤੇਲ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

 

ਬਿਨਾ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਬਾਜ਼ਾਰ ਮੁੱਲ ਚ ਕਮੀ ਆਉਣ ਕਾਰਨ ਹੀ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਲਈ ਵੀ ਰਿਫੀਲ ਲੈਂਦੇ ਸਮੇਂ 100.50 ਰੁਪਏ ਘੱਟ ਦੇਣੇ ਹੋਣਗੇ। ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ ਤੋਂ ਰਿਫੀਲ ਪ੍ਰਾਪਤ ਹੋਣ ’ਤੇ 737.50 ਰੁਪਏ ਦੀ ਥਾਂ 637 ਰੁਪਏ ਦਾ ਭੁੱਗਤਾਨ ਕਰਨਾ ਹੋਵੇਗਾ।

 

ਦੱਸਣਯੋਗ ਹੈ ਕਿ ਖਪਤਕਾਰਾਂ ਨੂੰ ਇਕ ਸਾਲ ਚ 12 ਸਿਲੰਡਰ ਸਬਸਿਡੀ ਤੇ ਮਿਲਦੇ ਹਨ। ਰਸੋਈ ਗੈਸ ਸਿਲੰਡਰ ਚ ਆਈ ਤਾਜ਼ਾ ਗਿਰਾਵਟ ਮਗਰੋਂ ਖਪਤਕਾਰਾਂ ਨੂੰ 142.65 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਰਕਮ ਮਿਲਣ ’ਤੇ ਜੁਲਾਈ 2019 ਚ ਸਿਲੰਡਰ ਦਾ ਤਾਜ਼ਾ ਮੁੱਲ 494.35 ਰੁਪਏ ਪਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non subsidised LPG price cut by 100 rs per cylinder