ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿੱਸ ਬੈਂਕ ’ਚੋਂ 50 ਭਾਰਤੀ ਖਾਤੇਦਾਰਾਂ ਨੂੰ ਮਿਲਣ ਵਾਲੇ ਨੇ ਨੋਟਿਸ

ਸਵਿੱਟਜ਼ਰਲੈਂਡ ਦੇ ਬੈਂਕਾਂ ਚ ਅਣਐਲਾਨੇ ਖਾਤੇ ਰੱਖਣ ਵਾਲੇ ਭਾਰਤੀਆਂ ਖਿਲਾਫ਼ ਦੋਨਾਂ ਦੇਸ਼ਾਂ ਦੀ ਸਰਕਾਰਾਂ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸਵਿੱਟਜ਼ਰਲੈਂਡ ਦੇ ਅਫ਼ਸਰ ਇਸ ਸਿਲਸਿਲੇ ਚ ਘਟੋ ਘੱਟ 50 ਭਾਤਰੀ ਲੋਕਾਂ ਨੂੰ ਬੈਂਕ ਸਬੰਧੀ ਸੂਚਨਾਵਾਂ ਭਾਰਤੀ ਅਫ਼ਸਰਾਂ ਨੂੰ ਸੌਂਪਣ ਦੀ ਤਿਆਰੀ ਚ ਲੱਗੇ ਹਨ।

 

ਜਾਣਕਾਰੀ ਮੁਤਾਬਕ ਅਜਿਹੇ ਲੋਕਾਂ ਚ ਜ਼ਿਆਦਾਤਰ ਜ਼ਮੀਨ, ਜਾਇਦਾਦ, ਵਿੱਤੀ ਸੇਵਾ, ਵਪਾਰਕ, ਦੂਰਸੰਚਾਰ, ਪੇਂਟ, ਘਰੇਲੂ ਸਾਜੋ ਸਮਾਨ, ਕੱਪੜਾ, ਇੰਜੀਨਿਅਰਿੰਗ ਸਮਾਨ ਅਤੇ ਹੀਰੇ ਤੇ ਗਹਿਣੇ ਖੇਤਰ ਦੇ ਵਪਾਰੀਆਂ ਅਤੇ ਕੰਪਨੀਆਂ ਨਾਲ ਜੁੜੇ ਹਨ। ਇਨ੍ਹਾਂ ਚ ਕੁਝ ਫ਼ਰਜ਼ੀ ਕੰਪਨੀਆਂ ਵੀ ਹੋ ਸਕਦੀਆਂ ਹਨ।

 

ਇਹ ਜਾਣਕਾਰੀ ਦੋਨਾਂ ਦੇਸ਼ਾਂ ਵਿਚਾਲੇ ਆਪਸੀ ਪ੍ਰਸ਼ਾਸਨਕ ਮਦਦ ਦੀ ਪ੍ਰਕਿਰਿਆ ਚ ਸ਼ਾਮਲ ਅਫ਼ਸਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਵਿੱਟਜ਼ਰਲੈਂਡ ਦੀ ਸਰਕਾਰ ਟੈਕਸ ਚੋਰਾਂ ਦੀ ਪਨਾਹਗਾਹ ਵਰਗੀ ਦਿੱਖ ਨੂੰ ਬਦਲਣ ਦੀ ਕੋਸ਼ਿਸ਼ਾਂ ਚ ਤੇਜ਼ੀ ਲਿਆ ਰਹੀ ਹੈ। ਭਾਰਤ ਚ ਕਾਲ਼ੇਧਨ ਦਾ ਮਾਮਲਾ ਸਿਆਸੀ ਤੌਰ ਤੇ ਸੰਵੇਦਨਸ਼ੀਲ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Noose tightens on Swiss account holders Details of at least 50 Indians being shared