ਜੇਕਰ ਇਸ ਤਿਉਹਾਰੀ ਸੀਜਨ `ਚ ਤੁਸੀਂ ਰੇਲ `ਚ ਸਫਰ ਕਰਨਾ ਹੈ ਤਾਂ ਜਨਰਲ ਟਿਕਟ ਨਾਲ ਏਸੀ `ਚ ਸਫਰ ਕਰ ਸਕਦੇ ਹੋ। ਆਈਆਰਸੀਟੀਸੀ ਯਾਤਰੀਆਂ ਨੂੰ ਟਿਕਟ ਅਪਗ੍ਰੇਡ ਕਰਨ ਦੀ ਆਗਿਆ ਦਿੰਦੀ ਹੈ। ਆਨਲਾਈਨ ਟਿਕਟ ਬੁਕਿੰਗ ਕਰਨ ਦੌਰਾਨ ਆਈਆਰਸੀਟੀਸੀ ਯਾਤਰੀਆਂ ਨੂੰ ਕਲਾਸ ਅਪਗ੍ਰੇਡੇਸ਼ਨ ਦਾ ਵਿਕਲਪ ਦਿੰਦੀ ਹੈ। ਆਟੋ ਅਪਗ੍ਰੇਡੇਸ਼ਨ ਦੇ ਤਹਿਤ, ਰੇਲਵੇ ਪੂਰਾ ਕਿਰਾਇਆ ਦੇਣ ਵਾਲੇ ਵੇਟਿੰਗ ਪੈਸੇਂਜਰ ਦੇ ਟਿਕਟ ਨੂੰ ਉਚ ਸ਼ੇ੍ਰਣੀ `ਚ ਖਾਲੀ ਸੀਟਾਂ `ਤੇ ਅਪਗ੍ਰੇਡ ਕਰਦੀ ਹੈ।
ਜੇਕਰ ਕਿਸੇ ਯਾਤਰੀ ਨੇ ਟਿਕਟ ਬੁਕਿੰਗ ਦੇ ਸਮੇਂ ਅਪਗ੍ਰੇਡੇਸ਼ਨ ਸਿਸਟਮ ਦੇ ਨੋ ਆਪਸਨ ਨੂੰ ਚੁਣਿਆ ਹੈ, ਤਾਂ ਉਸਦਾ ਪੀਐਨਆਰ ਅਪਗ੍ਰੇਡੇਸ਼ਨ ਲਿਸਟ `ਚ ਨਹੀਂ ਰਹਿੰਦਾ। ਨਾਲ ਹੀ ਆਈਆਰਸੀਟੀਸੀ ਅਨੁਸਾਰ ਛੂਟ ਵਾਲੇ ਟਿਕਟ, ਮੁਫਤ ਪਾਸ ਹੋਲਡਰ ਅਤੇ ਸੀਨੀਅਰ ਸਿਟੀਜਨ ਦਾ ਟਿਕਟ ਅਪਗ੍ਰੇਡ ਨਹੀਂ ਹੁੰਦਾ।
ਨਿਯਮ ਅਨੁਸਾਰ ਚਾਰਟ ਬਣਨ ਸਮੇਂ ਯਾਤਰੀ ਰਿਜਰਵੇਸ਼ਨ ਸਿਸਟਮ ਰਾਹੀਂ ਟਿਕਟ ਅਪਗ੍ਰੇਡੇਸ਼ਨ ਆਟੋਮੈਟਿਕ ਹੁੰਦਾ ਹੈ। ਇਸ ਯੋਜਨਾ ਦੇ ਤਹਿਤ ਟਿਕਟ ਇੰਸਪੈਕਟਰ ਨੂੰ ਕਿਸੇ ਯਾਤਰੀ ਦਾ ਟਿਕਟ ਅਪਗ੍ਰੇਡ ਕਰਨ ਦਾ ਅਧਿਕਾਰ ਨਹੀਂ ਹੁੰਦਾ। ਇਸ ਸਕੀਮ ਦੇ ਤਹਿਤ ਸਿਰਫ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਕਨਫਰਮ ਸੀਟ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਬਾਕੀ ਸੀਟਾਂ ਦੀ ਬੁਕਿੰਗ ਪਹਿਲਾਂ ਤੋਂ ਮੌਜੂਦ ਪ੍ਰਕ੍ਰਿਆ ਦੇ ਤਹਿਤ ਮੌਜੂਦ ਕਾਊਂਟਰ ਨਾਲ ਹੁੰਦੀ ਹੈ। ਜੇਕਰ ਗੱਡੀ `ਚ ਕਿਸੇ ਤਰ੍ਹਾਂ ਦੀ ਵੇਟਿੰਗ ਲਿਸਟ ਨਹੀਂ ਹਾਂ ਤਾਂ ਕਿਸੇ ਟਿਕਟ ਦਾ ਅਪਗ੍ਰੇਡੇਸ਼ਨ ਨਹੀਂ ਹੁੰਦਾ।