ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਇਲ ਫ਼ੋਨ ’ਤੇ ਪੇਅਟੀਐੱਮ ਰਾਹੀਂ ਮਿਲੇਗਾ ਹਰ ਤਰ੍ਹਾਂ ਦਾ ਬੀਮਾ

ਮੋਬਾਇਲ ਫ਼ੋਨ ’ਤੇ ਪੇਅਟੀਐੱਮ ਰਾਹੀਂ ਮਿਲੇਗਾ ਹਰ ਤਰ੍ਹਾਂ ਦਾ ਬੀਮਾ

ਪੇਅਟੀਐੱਮ ਨੂੰ ਹੁਣ ਬੀਮਾ ਉਤਪਾਦ ਵੇਚਣ ਦਾ ਲਾਇਸੈਂਸ ਮਿਲ ਗਿਆ ਹੈ। ਖਪਤਕਾਰਾਂ ਨੂੰ ਹੁਣ ਆਸਾਨੀ ਨਾਲ ਆਪਣੇ ਮੋਬਾਇਲ ਫ਼ੋਨ ’ਤੇ ਹੀ ਬੀਮਾ ਉਤਪਾਦ ਖ਼ਰੀਦਣ ਦਾ ਮੌਕਾ ਮਿਲ ਸਕੇਗਾ।

 

 

ਪੇਅਟੀਐੱਮ ਇੰਸ਼ਯੋਰੈਂਸ ਬ੍ਰੋਕਿੰਗ ਪ੍ਰਾਹੀਵੇਟ ਲਿਮਿਟੇਡ (PIBPL) ਨੂੰ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਤੋਂ ਜੀਵਨ ਤੇ ਗ਼ੈਰ–ਜੀਵਨ ਬੀਮਾ ਵੇਚਣ ਦਾ ਲਾਇਸੈਂਸ ਮਿਲ ਗਿਆ ਹੈ।

 

 

ਲਾਇਸੈਂਸ ਮਿਲਣ ਤੋਂ ਬਾਅਦ ਇਹ ਕੰਪਨੀ ਹੁਣ ਸਮੁੱਚੇ ਭਾਰਤ ’ਚ ਆਪਣੇ ਕਰੋੜਾਂ ਖਪਤਕਾਰਾਂ ਲਈ ਆਪਣੇ ਪਲੇਟਫ਼ਾਰਮ ਉੱਤੇ ਬੀਮਾ ਉਤਪਾਦਾਂ ਦੀ ਪੇਸ਼ਕਸ਼ ਕਰੇਗੀ। ਪੇਅਟੀਐੱਮ ਕੰਪਨੀ ਆਪਣੀ 100 ਫ਼ੀ ਸਦੀ ਮਾਲਕੀ ਵਾਲੀ ਇਕਾਈ PIBPL ਰਾਹੀਂ ਦੋ–ਪਹੀਆ, ਚਾਰ–ਪਹੀਆ, ਸਿਹਤ ਤੇ ਜੀਵਨ ਬੀਮਾ ਸ਼੍ਰੇਣੀ ’ਚ ਬੀਮਾ ਉਤਪਾਦਾਂ ਦੀ ਪੇਸ਼ਕਸ਼ ਕਰੇਗੀ।

 

 

PIBPL ਨੇ ਭਾਰਤ ਦੀਆਂ ਮੋਹਰੀ ਬੀਮਾ ਕੰਪਨੀਆਂ ਵਿਚੋਂ 20 ਨਾਲ ਭਾਈਵਾਲੀ ਕੀਤੀ ਹੈ ਤੇ ਅਗਲੇ ਕੁਝ ਹਫ਼ਤਿਆਂ ’ਚ 30 ਹੋਰ ਕੰਪਨੀਆਂ ਨਾਲ ਵੀ ਭਾਈਵਾਲੀ ਕੀਤੀ ਜਾਵੇਗੀ।

 

 

ਕੰਪਨੀ ਆਪਣੇ ਗਾਹਕਾਂ ਨੂੰ ਪਾਲਿਸੀ ਮੈਨੇਜਮੈਂਟ ਤੇ ਕਲੇਮ ਸੇਵਾਵਾਂ ਵੀ ਪ੍ਰਦਾਨ ਕਰੇਗੀ। PIBPL ਪਿਛਲੇ ਕੁਝ ਮਹੀਨਿਆਂ ਤੋਂ ਖਪਤਕਾਰਾਂ ਦੀਆਂ ਬੀਮਾ ਉਤਪਾਦਾਂ ਲਈ ਜ਼ਰੂਰਤਾਂ ਸਮਝਣ ਲਈ ਕੰਮ ਕਰ ਰਹੀ ਹੈ ਤੇ ਹੁਣ ਕੰਪਨੀ ਆਸਾਨ ਤੇ ਸੌਖੀ ਤਰ੍ਹਾਂ ਸਮਝ ’ਚ ਆਉਣ ਵਾਲੀ ਆੱਨਲਾਈਨ ਪ੍ਰਕਿਰਿਆ ਰਾਹੀਂ ਨਵੇਂ ਬੀਮਾ ਉਤਪਾਦ ਪੇਸ਼ ਕਰਨ ਦਾ ਦਾਅਵਾ ਕਰ ਰਹੀ ਹੈ।

 

 

ਕੰਪਨੀ ਸਮੁੱਚੇ ਦੇਸ਼ ਵਿੱਚ ਬੀਮਾ ਉਤਪਾਦਾਂ ਦੀ ਵਿਕਰੀ ਲਈ ਆਪਣੇ 1.6 ਕਰੋੜ ਮਰਚੈਂਟ ਪਾਰਟਨਰਜ਼ ਦੇ ਮਜ਼ਬੂਤ ਦਾ ਲਾਭ ਉਠਾਏਗੀ। PIBPL ਦੀ ਯੋਜਨਾ ਵੱਧ ਤੋਂ ਵੱਧ ਖਪਤਕਾਰਾਂ ਤੱਕ ਬੀਮਾ ਉਤਪਾਦਾਂ ਨੂੰ ਪਹੁੰਚਾਉਣ ਦੀ ਹੈ।

 

 

ਕੰਪਨੀ ਅਜਿਹੇ ਮਰਚੈਂਟ ਪਾਰਟਨਰਜ਼ ਦੀ ਸ਼ਨਾਖ਼ਤ ਕਰਨ ਦੀ ਪ੍ਰਕਿਰਿਆ ’ਚ ਹੈ; ਜਿਨ੍ਹਾਂ ਨੂੰ ਪੁਆਇੰਟ ਆੱਫ਼ ਸੇਲਜ਼–ਪਰਸਨ (POSP) ਵਜੋਂ ਸਿੱਖਿਅਤ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Insurance to be available on Mobile through Paytm