ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ CNG ਦੀਆਂ ਕੀਮਤਾਂ 'ਚ ਹੋ ਸਕਦਾ ਹੈ ਵਾਧਾ

ਕੇਂਦਰ ਸਰਕਾਰ ਅਕਤੂਬਰ 'ਚ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਸੋਧ ਕਰੇਗੀ, ਜਿਸ 'ਚ ਘਰੇਲੂ ਉਤਪਾਦਕਾਂ ਲਈ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਹੋ ਸਕਦਾ ਹੈ।

 

ਜਾਣਕਾਰੀ ਮੁਤਾਬਕ ਘਰੇਲੂ ਫੀਲਡ 'ਚੋਂ ਨਿਕਲਣ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ 'ਚ 14 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਕੁਦਰਤੀ ਗੈਸ ਦੀ ਕੀਮਤ 3.06 ਡਾਲਰ ਪ੍ਰਤੀ ਇਕਾਈ (ਐਮਐਮਬੀਟੀਯੂ.) ਹੈ ਜੋ ਅਕਤੂਬਰ 'ਚ ਵਧਾ ਕੇ 3.5 ਡਾਲਰ ਪ੍ਰਤੀ ਇਕਾਈ (ਐਮਐਮਬੀਟੀਯੂ.) ਕੀਤੀ ਜਾ ਸਕਦੀ ਹੈ। ਇਸ ਨਾਲ ਸੀਐਨਜੀ ਮਹਿੰਗੀ ਹੋ ਜਾਵੇਗੀ, ਜਿਸ ਨਾਲ ਕਾਰ ਅਤੇ ਆਟੋ ਮਾਲਕਾਂ 'ਤੇ ਥੋੜ੍ਹਾ ਬੋਝ ਵਧ ਸਕਦਾ ਹੈ।

 

ਸਰਕਾਰ ਹਰ 6 ਮਹੀਨਿਆਂ ਬਾਅਦ ਕੁਦਰਤੀ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਇਸ ਦੀਆਂ ਕੀਮਤਾਂ ਗੈਸ ਸਰਪਲਸ ਬਾਜ਼ਾਰ ਜਿਵੇਂ ਅਮਰੀਕਾ, ਕੈਨੇਡਾ, ਯੂ. ਕੇ. ਅਤੇ ਰੂਸ 'ਚ ਮੌਜੂਦ ਔਸਤ ਕੀਮਤਾਂ ਦੇ ਆਧਾਰ 'ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ।

 

ਕਮਜ਼ੋਰ ਰੁਪਏ ਕਾਰਨ ਇਸ ਵਾਰ ਸਾਰੇ ਸ਼ਹਿਰਾਂ 'ਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ। ਰੁਪਏ 'ਚ ਗਿਰਾਵਟ ਕਾਰਨ ਸੀਐਨਜੀ ਅਤੇ ਪੀਐਨਜੀ ਸਰਵਿਸ ਪ੍ਰਦਾਤਾਵਾਂ ਲਈ ਕੁਦਰਤੀ ਗੈਸ ਮਹਿੰਗੀ ਹੋ ਜਾਂਦੀ ਹੈ, ਜਿਸ ਕਾਰਨ ਉਹ ਕੀਮਤਾਂ ਵਧਾਉਣ ਨੂੰ ਮਜ਼ਬੂਰ ਹੁੰਦੇ ਹਨ।

 

ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੀਐਨਜੀ ਦੇ ਇਕੋ-ਇਕ ਸਪਲਾਇਰ ਇੰਦਰਪ੍ਰਸਤ ਗੈਸ ਲਿਮਟਿਡ (ਆਈਜੀਐਲ) ਨੇ ਅਪ੍ਰੈਲ ਤੋਂ ਸੀਐਨਜੀ ਦੀਆਂ ਕੀਮਤਾਂ 'ਚ ਤਿੰਨ ਵਾਰ ਵਾਧਾ ਕੀਤਾ ਹੈ।

 

ਕੰਪਨੀ ਦੇ ਕਰਮਚਾਰੀਆਂ ਮੁਤਾਬਕ ਉਨ੍ਹਾਂ ਲਈ ਕੁਦਰਤੀ ਗੈਸ ਦੀ ਬੇਸ ਕੀਮਤ ਡਾਲਰ 'ਚ ਹੁੰਦੀ ਹੈ ਅਤੇ ਰੁਪਏ 'ਚ ਗਿਰਾਵਟ ਕਾਰਨ ਉਨ੍ਹਾਂ ਦਾ ਖਰਚ ਵਧ ਜਾਂਦਾ ਹੈ। ਆਈਜੀਐਲ ਨੇ ਰੁਪਏ 'ਚ ਗਿਰਾਵਟ ਦੇ ਅਸਰ ਨਾਲ ਨਜਿੱਠਣ ਲਈ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ 'ਚ ਆਖਰੀ ਵਾਰ 1 ਸਤੰਬਰ ਨੂੰ ਵਾਧਾ ਕੀਤਾ ਸੀ।

 

ਜ਼ਿਕਰਯੋਗ ਹੈ ਕਿ ਭਾਰਤ ਨੂੰ ਮੰਗ ਪੂਰੀ ਕਰਨ ਲਈ ਲਗਭਗ 50 ਫੀਸਦੀ ਗੈਸ ਦਰਾਮਦ ਕਰਨੀ ਪੈਂਦੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now the increase in CNG prices may increase