ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PAN ਦੀ ਦਰਖ਼ਾਸਤ ਲਈ ਹੁਣ ਮਾਂ ਦਾ ਨਾਂ ਲਿਖਣਾ ਹੋਵੇਗਾ ਕਾਫੀ

ਆਮਦਨ ਕਰ ਵਿਭਾਗ ਨੇ ਸਥਾਈ ਖਾਤਾ ਨੰਬਰ (PAN) ਦਰਖ਼ਾਸਤ ਲਈ ਬਿਨੈਕਾਰ ਦੇ ਮਾਤਾ-ਪਿਤਾ ਦੇ ਵੱਖ ਹੋਣ ਦੀ ਸਥਿਤੀ 'ਚ ਪਿਤਾ ਦਾ ਨਾਮ ਦੇਣ ਦੀ ਹੁਣ ਲੋੜ ਨਹੀਂ ਹੋਵੇਗੀ। ਆਮਦਨ ਕਰ ਵਿਭਾਗ ਨੇ ਇਕ ਅਧਿਸੂਚਨਾ ਰਾਹੀਂ ਆਮਦਨ ਕਰ ਨਿਯਮਾਂ 'ਚ ਸੋਧ ਕੀਤੀ ਹੈ। ਆਮਦਨ ਕਰ ਵਿਭਾਗ ਨੇ ਕਿਹਾ ਕਿ ਹੁਣ ਅਰਜ਼ੀ ਫਾਰਮ ਚ ਅਜਿਹਾ ਵਿਕਲਪ ਹੋਵੇਗਾ ਕਿ ਮਾਤਾ-ਪਿਤਾ ਦੇ ਵੱਖ ਹੋਣ ਦੀ ਹਾਲਤ ਚ ਬਿਨੈਕਾਰ ਆਪਣੀ ਮਾਂ ਦਾ ਨਾਮ ਦੇ ਸਕਣਗੇ। ਹਾਲੇ ਤੱਕ ਪੈਨ ਦਰਖ਼ਾਸਤ ਚ ਪਿਤਾ ਦਾ ਨਾਮ ਦੇਣਾ ਲਾਜ਼ਮੀ ਹੈ।

 

ਇਹ ਨਵਾਂ ਨਿਯਮ 5 ਦਸੰਬਰ ਤੋਂ ਲਾਗੂ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਉਨ੍ਹਾਂ ਲੋਕਾਂ ਦੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ ਜਿੰਨਾ ਦੇ ਮਾਤਾ-ਪਿਤਾ 'ਚ ਸਿਰਫ ਮਾਂ ਦਾ ਹੀ ਨਾਮ ਹੈ। ਅਜਿਹੀ ਸਥਿਤੀ ਚ ਉਹ ਵਿਅਕਤੀ ਪੈਨ ਕਾਰਡ 'ਤੇ ਸਿਰਫ ਮਾਂ ਦਾ ਨਾਂ ਹੀ ਚਾਹੁੰਦਾ ਹੈ, ਵੱਖ ਹੋ ਚੁੱਕੇ ਪਿਤਾ ਦਾ ਨਹੀਂ।

 

ਇਸ ਨੋਟੀਫਿਕੇਸ਼ਨ ਦੇ ਜ਼ਰੀਏ ਇਕ ਵਿੱਤੀ ਸਾਲ 'ਚ 2.5 ਲੱਖ ਰੁਪਏ ਤੋਂ ਜ਼ਿਆਦਾ ਦਾ ਵਿੱਤੀ ਲੈਣ-ਦੇਣ ਕਰਨ ਵਾਲੀਆਂ ਇਕਾਈਆਂ ਲਈ ਪੈਨ ਕਾਰਡ ਲਈ ਅਰਜ਼ੀ ਦੇਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ। ਇਸ ਲਈ ਅਰਜ਼ੀ ਨਿਰਧਾਰਨ ਸਾਲ ਲਈ 31 ਮਈ ਤੋਂ ਪਹਿਲਾਂ ਕਰਨਾ ਹੋਵੇਗਾ।

 

ਹੁਣ ਨਿਵਾਸੀ ਯੂਨਿਟਾਂ ਨੂੰ ਉਸ ਸਥਿਤੀ ਵਿਚ ਵੀ ਪੈਨ ਲੈਣਾ ਹੋਵੇਗਾ ਜਦੋਂਕਿ ਕੁੱਲ ਵਿਕਰੀ-ਕਾਰੋਬਾਰ (ਟਰਨਓਵਰ)-ਕੁੱਲ ਪ੍ਰਾਪਤੀਆਂ ਇਕ ਵਿੱਤੀ ਸਾਲ 'ਚ ਪੰਜ ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਮਦਨ ਕਰ ਵਿਭਾਗ ਨੂੰ ਵਿੱਤੀ ਲੈਣ-ਦੇਣ 'ਤੇ ਨਿਗਾਹ ਰੱਖਣ, ਟੈਕਸ ਆਧਾਰ ਵਧਾਉਣ ਅਤੇ ਟੈਕਸ ਚੋਰੀ ਨੂੰ ਰੋਕਣ 'ਚ ਮਦਦ ਮਿਲੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now the name of the mother will have to be written for the PAN application