ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਨਐਸਈ ਨੇ 25 ਸਾਲ ਪੂਰੇ ਕਰਨ ’ਤੇ ਬਦਲਿਆ ਲੋਗੋ

ਨੈਸ਼ਨਲ ਸਟਾਕ ਐਕਸਚੇਂਜ ਯਾਨੀ ਐਨ. ਐਸ. ਈ. ਨੇ 8 ਅਗਸਤ ਨੂੰ 25 ਸਾਲ ਪੂਰੇ ਕਰਦਿਆਂ ਸਿਲਵਰ ਜੁਬਲੀ ਦੇ ਨਾਲ ਹੀ ਐਨ. ਐਸ. ਈ. ਦਾ ਲੋਗੋ ਵੀ ਬਦਲ ਲਿਆ ਹੈ। ਹੁਣ ਇਹ ਗੇਂਦੇ ਦੇ ਫੁੱਲ ਵਰਗਾ ਹੋ ਗਿਆ ਹੈ। ਐਨ. ਐਸ. ਈ. ਦਾ ਕਹਿਣਾ ਹੈ ਕਿ ਲੋਗੋ ਬਾਜ਼ਾਰ ਦੀ ਵੰਨ-ਸੁਵੰਨਤਾ ਅਤੇ ਨਿਵੇਸ਼ਕਾਂ ਦੇ ਭਰੋਸੇ ਦਾ ਚਿੰਨ ਹੈ। ਨਾਲ ਹੀ ਕਮੋਡਿਟੀ ਕੰਟਰੈਕਟਸ ਲਾਂਚ ਕਰਨ ਦੀ ਤਿਆਰੀ ਵੀ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਹੈ। 


ਐਨ. ਐਸ. ਈ. ਦੇ ਸੀ. ਈ. ਓ. ਅਤੇ ਐਮ. ਡੀ. ਵਿਕਰਮ ਲਿਮਯੇ ਨੇ ਕਿਹਾ ਕਿ ਸੰਵੇਦਨਸ਼ੀਲ ਜਾਣਕਾਰੀ ਦੇ ਲੀਕ ਹੋਣ ਤੋਂ ਰੋਕਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ `ਤੇ ਵੀ ਕੰਮ ਹੋ ਰਿਹਾ ਹੈ।ਅਸੀਂ ਇਸ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSE changed logo on completion of 25 years