ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Offer: 999 ਰੁਪਏ ’ਚ ਕਰੋ ਹਵਾਈ ਯਾਤਰਾ, 600 ਰੁਪਏ ਕੈਸ਼ਬੈਕ!

ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾਵਾਂ ਦੇਣ ਵਾਲੀ ਕੰਪਨੀ ਇੰਡੀਗੋ ਨੇ ਆਪਣੀਆਂ ਕੁੱਲ 10 ਲੱਖ ਸੀਟਾਂ ਦੀ ਸੇਲ ਸ਼ੁਰੂ ਕਰ ਦਿੱਤੀ ਹੈ। ਇਸਦੇ ਤਹਿਤ ਟਿਕਟ ਬੁਕਿੰਗ ਦੀ ਕੀਮਤ 999 ਰੁਪਏ ਤੋਂ ਸ਼ੁਰੂ ਹੋਵੇਗੀ। ਕੰਪਨੀ ਮੁਤਾਬਕ ਇਹ ਸੁਨਿਹਰਾ ਮੌਕਾ ਸਿਰਫ ਇੱਕ ਸੀਮਤ ਸਮੇਂ ਲਈ ਹੈ। ਇਸ ਸੇਲ ਚ ਇੱਕ ਪਾਸੇ ਦਾ ਯਾਤਰੀ ਕਿਰਾਇਆ 999 ਰੁਪਏ ਤੋਂ ਸ਼ੁਰੂ ਹੋ ਹੋਵੇਗਾ ਅਤੇ ਇਸ ਕਿਰਾਏ ਚ ਯਾਤਰੀ ਉਸਦੇ ਨੈਟਵਰਕ ਚ ਕਿਤੇ ਵੀ ਯਾਤਰਾ ਕਰ ਸਕਦੈ ਹਨ।


ਜਾਣਕਾਰੀ ਮੁਤਾਬਕ ਮੋਬਾਈਲ ਮੋਬੀਕਵਿੱਕ ਦੇ ਮਾਧਿਅਮ ਦੁਆਰਾ ਭੁੱਗਤਾਨ ਕਰਨ ਵਾਲੇ ਗਾਹਕਾਂ ਨੂੰ ਕੰਪਨੀ 600 ਰੁਪਏ ਤੱਕ ਮਤਲਬ 20 ਗੁਣਾ ਤੱਕ ਕੈਸ਼ਬੈਕ ਵੀ ਦੇਵੇਗੀ। ਇੰਡੀਗੋ ਦੀ ਇਹ ਸੇਲ ਸੋਮਵਾਰ ਮਤਲਬ 3 ਸਤੰਬਰ ਤੋਂ ਸ਼ੁਰੂ ਹੋ ਕੇ ਚਾਰ ਦਿਨ ਮਤਲਬ 6 ਸਤੰਬਰ ਤੱਕ ਚਲੇਗੀ। ਇਸਦੇ ਤਹਿਤ ਯਾਤਰੀ 18 ਸਤੰਬਰ ਤੋਂ 30 ਮਾਰਚ 2019 ਤੱਕ ਯਾਤਰਾ ਕਰ ਸਕਦੇ ਹਨ।

 

 

 

ਕੰਪਨੀ ਦੇ ਅਧਿਕਾਰੀ ਵੀਲੀਅਮ ਬੋਲਟਰ ਨੇ ਕਿਹਾ ਕਿ ਸਾਡੇ ਚਾਰ ਦਿਨਾਂ ਦੀ ਤਿਉਹਾਰੀ ਸੇਲ ਸ਼ੁਰੂ ਕੀਤੀ ਹੈ। ਇਹ ਤਿੰਨ ਤੋਂ 6 ਸਤੰਬਰ ਤੱਕ ਰਹੇਗੀ। ਇਸ ਵਿਚ ਗਾਹਕ ਸਾਡੇ ਪੂਰੇ ਨੈਟਵਰਕ ਤੇ ਕਿਤੇ ਵੀ ਯਾਤਰਾ ਕਰ ਸਕਦੇ ਹਨ। ਇਨ੍ਹਾਂ ਦੀ ਕੀਮਤਾਂ 999 ਤੋਂ ਸ਼ੁਰੂ ਹੋਵੇਗੀ। ਇਸ ਸੇਲ ਨਾਲ ਕੰਪਨੀ ਨੂੰ ਕੰਮਕਾਰ ਲਈ ਲੋੜੀਂਦੀ ਰਕਮ ਇਕੱਠੀ ਕਰਨ ਚ ਮਦਦ ਮਿਲੇਗੀ। ਕੰਪਨੀ ਨੇ ਜੁਲਾਈ ਚ 12 ਲੱਖ ਸੀਟਾਂ ਦੀ ਸੇਲ ਸ਼ੁਰੂ ਕੀਤੀ ਸੀ। ਇਸ ਵਿਚ ਸੀਟਾਂ ਦੀ ਪੇਸ਼ਕਸ਼ 1,212 ਰੁਪਏ ਤੋਂ ਸ਼ੁਰੂ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Offer: Rs 999 air travel Rs 600 cashback