ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ, ਹਵਾਈ ਸਫ਼ਰ ਵੀ ਹੋਵੇਗਾ ਮਹਿੰਗਾ

ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੇ ਤੇਲ ਕੰਪਨੀਆਂ ਨੇ ਆਮ ਆਦਮਪੀ ਨੂੰ ਦੋਹਰਾ ਝਟਕਾ ਦੇ ਦਿੱਤਾ ਹੈ। ਕੰਪਨੀਆਂ ਵਲੋਂ ਰਸੋਈ ਗੈਸ ਸਿਲੰਡਰ ਤੋਂ ਇਲਾਵਾ ਹਵਾਈ ਬਾਲਣ ਦੀਆਂ ਕੀਮਤਾਂ ਚ ਵੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗਰਮੀ ਦੀਆਂ ਛੁੱਟੀਆਂ ਚ ਹਵਾਈ ਸਫਰ ਮਹਿੰਗਾ ਹੋ ਜਾਣ ਦੇ ਪੂਰੇ ਹਾਲਾਤ ਹਨ ਕਿਉਂਕਿ ਹਵਾਈ ਕੰਪਨੀਆਂ ਦਾ ਸਿੱਧਾ 45 ਫੀਸਦ ਖਰਚ ਜਹਾਜ਼ ਦੇ ਬਾਲਣ ਤੇ ਹੀ ਹੁੰਦਾ ਹੈ।

 

5 ਰੁਪਏ ਵਧੀ ਐਲਪੀਜੀ ਦੀ ਕੀਮਤ

 

ਬਗੈਰ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਰਸੋਈ ਵਾਲੇ ਗੈਸ ਸਿਲੰਡਰ ਦੀ ਕੀਮਤ 5 ਰੁਪਏ ਵੱਧ ਕੇ 706.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਹ ਇਕ ਮਹੀਨੇ ਅੰਦਰ ਐਲਪੀਜੀ ਦੀ ਦਰ ਚ ਦੂਜਾ ਵਾਧਾ ਹੈ। 1 ਮਾਰਚ ਨੂੰ ਇਨ੍ਹਾਂ ਚ 42.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ।

 

ਖ਼ਪਤਕਾਰਾਂ ਨੂੰ ਇਕ ਸਾਲ ਚ 12 ਸਿਲੰਡਰ ਸਬਸਿਡੀ ਵਾਲੀ ਕੀਮਤਾਂ ਤੇ ਮਿਲਦੇ ਹਨ। ਇਸ ਤੋਂ ਵੱਧ ਸਿਲੰਡਰ ਦੀ ਲੋੜ ਪੈਣ ਤੇ ਉਨ੍ਹਾਂ ਨੂੰ ਬਗੈਰ ਸਬਸਿਡੀ ਵਾਲਾ ਸਿਲੰਡਰ ਲੈਣਾ ਪੈਂਦਾ ਹੈ। ਸਬਸਿਡੀ ਵਾਲੇ ਰਸੋਈ ਗੈਸ ਸਲੰਡਰ ਦਾ ਮੁੱਲ 495.86 ਰੁਪਏ ਪ੍ਰਤੀ ਸਿਲੰਡਰ ਹੈ। ਇਸ ਵਿਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ।

 

ਮਿੱਟੀ ਦੇ ਤੇਲ ਦੀਆਂ ਕੀਮਤਾਂ ਚ ਮਾਮੂਲੀ ਵਾਧਾ

 

ਜਨਤਕ ਵੰਡ ਪ੍ਰਣਾਲੀ ਦੇ ਤਹਿਤ ਵੇਚੇ ਜਾਣ ਵਾਲੇ ਕੈਰੋਸੀਨ (ਮਿੱਟੀ ਦਾ ਤੇਲ) ਦੇ ਮੁੱਲ ਚ ਮਾਮੂਲੀ ਵਾਧਾ ਕਰਨ ਮਗਰੋਂ 32.24 ਰੁਪਏ ਤੋਂ 32.54 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:oil marketing companies increases price of lpg and kerosene