ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਛੇਤੀ 3–ਗੁਣਾ ਵਧਾਏਗੀ ਓਲਾ ਤੇ ਉਬਰ ਟੈਕਸੀਆਂ ਦੇ ਕਿਰਾਏ

ਕੇਂਦਰ ਸਰਕਾਰ ਛੇਤੀ 3–ਗੁਣਾ ਵਧਾਏਗੀ ਓਲਾ ਤੇ ਉਬਰ ਟੈਕਸੀਆਂ ਦੇ ਕਿਰਾਏ

ਬੀਤੇ ਦਿਨੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਆਟੋ ਸੈਕਟਰ ਵਿੱਚ ਛਾਈ ਮੰਦੀ ਲਈ ਓਲਾ ਤੇ ਉਬਰ ਜਿਹੀਆਂ ਟੈਕਸੀ ਸੇਵਾਵਾਂ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋਈ ਸੀ। ਹੁਣ ਸਰਕਾਰ ਨੇ ਕੈਬ ਐਗਰੀਗੇਟਰਜ਼ ਨੂੰ ਮੁੱਖ ਕਿਰਾਏ ਤੋਂ ਤਿੰਨ ਗੁਣਾ ਤੱਕ ਕਿਰਾਇਆ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

 

ਟੈਕਸੀਆਂ ਦੇ ਕਿਰਾਏ ਵਧਾਉਣ ਨੂੰ ਲੈ ਕੇ ਪਹਿਲਾਂ ਵੀ ਹੰਗਾਮਾ ਹੋ ਚੁੱਕਾ ਹੈ। ਜਦੋਂ ਟੈਕਸੀਆਂ ਦੀ ਮੰਗ ਬਹੁਤ ਜ਼ਿਆਦਾ ਮੰਗ ਹੁੰਦੀ ਹੈ, ਤਦ ਅਜਿਹੇ ਵੇਲੇ ਓਲਾ ਤੇ ਉਬਰ ਜਿਹੀਆਂ ਕੰਪਨੀਆਂ ਵੱਧ ਕਿਰਾਇਆ ਵਸੂਲ ਕਰਨਾ ਚਾਹੁੰਦੀਆਂ ਹਨ।

 

 

ਓਲਾ ਤੇ ਉਬਰ ਜਿਹੀਆਂ ਕੰਪਨੀਆਂ ਮੰਗ ਤੇ ਸਪਲਾਈ ਵਿਚਾਲੇ ਸੰਤੁਲਨ ਬਣਾਉਣ ਲਈ ਸ਼ੁਰੂ ਤੋਂ ਹੀ ‘ਸਰਜ ਪ੍ਰਾਈਸਿੰਗ’ ਦੀ ਵਕਾਲਤ ਕਰਦੀ ਰਹੀ ਹੈ।

 

 

ਸੂਤਰਾਂ ਮੁਤਾਬਕ ਸਰਕਾਰ ਨਵੀਂ ਨੀਤੀ ਵਿੱਚ ਕੰਪਨੀਆਂ ਨੂੰ ਦੱਸ ਸਕਦੀ ਹੈ ਕਿ ਉਹ ‘ਸਰਜ ਪ੍ਰਾਈਸਿੰਗ’ ਅਧੀਨ ਕਿੰਨਾ ਕਿਰਾਇਆ ਵਸੂਲ ਸਕਦੀਆਂ ਹਨ। ਦਸੰਬਰ 2016 ਦੀਆਂ ਹਦਾਇਤਾਂ ਅਨੁਸਾਰ ਇਸ ਵਿੱਚ ਕੁਝ ਦੂਜੇ ਨਿਯਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

 

 

ਸੋਧਿਆ ਮੋਟਰ ਵਾਹਨ ਕਾਨੂੰਨ ਪਾਸ ਹੋਦ ਤੋਂ ਬਾਅਦ ਕੈਬ ਐਗਰੀਗੇਟਰਜ਼ ਲਈ ਵੀ ਨਵੇਂ ਨਿਯਮ ਲਿਆਂਦੇ ਜਾ ਰਹੇ ਹਨ। ਕਾਨੂੰਨ ਵਿੱਚ ਪਹਿਲੀ ਵਾਰ ਕੈਬ ਐਗਰੀਗੇਟਰਜ਼ ਨੂੰ ਡਿਜੀਟਲ ਇੰਟਰਮੀਡੀਅਰੀ ਭਾਵ ਮਾਰਕਿਟ ਪਲੇਸ ਮੰਨਿਆ ਗਿਆ ਹੈ।

 

 

ਨਵੇਂ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਪਰ ਸੂਬਿਆਂ ਨੂੰ ਇਨ੍ਹਾਂ ਨੂੰ ਬਦਲਣ ਦੇ ਅਧਿਕਾਰ ਵੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ola and Uber Taxi fares would be increased by three times