ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਲਾ ਨੇ ਫੂਡ ਪਾਂਡਾ ਤੋਂ 1540 ਲੋਕਾਂ ਨੂੰ ਕੱਢਿਆ, ਨਹੀਂ ਕਰ ਸਕਦੀ ਸੀ ਇਹ ਕੰਮ

ਮੋਬਾਈਲ ਐਪ ਨਾਲ ਦੇਸ਼ ਚ ਕਾਰੋਬਾਰ ਕਰਨ ਵਾਲੀ ਕੈਬ ਕੰਪਨੀ ਓਲਾ ਨੇ ਆਪਣੇ ਫੂਡ ਡਿਲਵਰੀ ਐਪ ਫੂਡ ਪਾਂਡਾ ਤੋਂ 1540 ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਓਲਾ ਨੇ ਕਿਹਾ ਕਿ ਇਸ ਕਾਰੋਬਾਰ ਚ ਉਸ ਨੂੰ ਲਗਾਤਾਰ ਘਾਟਾ ਹੋ ਰਿਹਾ ਹੈ ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।

 

ਓਲਾ ਅਤੇ ਫੂਡ ਪਾਂਡਾ ਨੂੰ ਚਲਾਉਣ ਵਾਲੀ ਕੰਪਨੀ ਏਐਨਆਈ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਕਿਹਾ ਹੈ ਕਿ ਉਸ ਕੋਨ ਇੰਨਾ ਪੈਸਾ ਨਹੀਂ ਹੈ ਕਿ ਉਹ ਫੂਡ ਪਾਂਡਾ ਨੂੰ ਚਲਾਉਣ ਲਈ ਹੋਰਨਾਂ ਮੁਕਾਬਲੇਬਾਜ਼ ਕੰਪਨੀਆਂ ਵਾਂਗ ਪ੍ਰਚਾਰ ਕਰਨ ਲਈ ਪੈਸਾ ਖਰਚ ਨਹੀਂ ਕਰ ਸਕਦੀ ਹੈ।

 

ਕੰਪਨੀ ਨੇ ਮੱਧਮ ਪੱਧਰ ਚ ਕੰਮ ਕਰ ਰਹੇ 40 ਅਤੇ 1500 ਡਿਲਵਰੀ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਐਪ ਤੋਂ ਕਈ ਹੋਟਲਾਂ, ਰੈਸਟੋਰੈਂਟਾਂ ਨੂੰ ਵੀ ਹਟਾ ਦਿੱਤਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ola shuts foodpanda business lay offs 1540 employees due to rising cost