ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OnePlus 8 ਅਤੇ OnePlus 8 Pro ਕੱਲ੍ਹ ਹੋਵੇਗਾ ਲਾਂਚ, ਜਾਣੋ ਵਿਸ਼ੇਸ਼ਤਾਵਾਂ

ਹਾਲ ਹੀ ਵਿੱਚ OnePlus 8 ਅਤੇ OnePlus 8 Pro ਦੇ ਬਾਰੇ ਵਿੱਚ ਕਾਫ਼ੀ ਜਾਣਕਾਰੀ ਲੀਕ ਹੋਈ ਹੈ। ਇਥੋਂ ਤਕ ਕਿ ਕੁਝ ਟਿਪਸਟਰ ਨੇ ਇਸ ਦੀ ਲਾਈਵ ਤਸਵੀਰ ਵੀ ਜਾਰੀ ਕੀਤੀ ਹੈ। ਹਾਲਾਂਕਿ ਕੰਪਨੀ ਨੇ ਹਾਲੇ ਤੱਕ ਜ਼ਿਆਦਾਤਰ ਲੀਕ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਡਿਸਪਲੇਅ ਰਿਫਰੈਸ਼ ਰੇਟ ਅਤੇ ਇਕ, ਦੋ ਵੇਰਵਿਆਂ ਨੂੰ ਛੱਡ ਕੇ, ਕੰਪਨੀ ਨੇ ਬਾਕੀ ਲੀਕ 'ਤੇ ਚੁੱਪੀ ਧਾਰ ਲਈ ਹੈ। 

 

ਹਾਲਾਂਕਿ, ਕੱਲ੍ਹ (ਮੰਗਲਵਾਰ 14 ਅਪ੍ਰੈਲ 2020) OnePlus ਅਧਿਕਾਰਤ ਤੌਰ 'ਤੇ ਆਪਣੀ ਆਉਣ ਵਾਲੀ 8 ਸੀਰੀਜ਼ ਦਾ ਉਦਘਾਟਨ ਕਰੇਗੀ। ਹਾਲ ਹੀ ਵਿੱਚ, ਵਨਪਲੱਸ 8 ਪ੍ਰੋ ਦਾ ਬਾਕਸ ਸਾਹਮਣੇ ਆਇਆ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਫੋਨ ਨੂੰ ਕਿਵੇਂ ਪੈਕੇਜ ਦਿੱਤਾ ਜਾਵੇਗਾ. ਅਜਿਹੀ ਪੈਕਿੰਗ ਦੀ ਸ਼ੁਰੂਆਤ ਵਨਪਲੱਸ 7 ਟੀ ਨਾਲ ਸ਼ੁਰੂ ਕੀਤੀ ਸੀ।
 

ਕਰਵਡ ਡਿਸਪਲੇਅ
OnePlus 8 Pro ਦੀ ਇਕ ਹੋਰ ਲਾਈਵ ਤਸਵੀਰ ਆਨਲਾਈਨ ਦਿਖਾਈ ਦਿੱਤੀ ਹੈ। SlashLeaks ਵੱਲੋਂ ਸਾਂਝੀ ਕੀਤੀ ਇਹ ਤਸਵੀਰ ਨਵੀਂ ਸੀਰੀਜ਼ ਦੇ ਪ੍ਰੋ ਵੇਰੀਐਂਟ ਦਾ ਡਿਸਪਲੇਅ ਨਜ਼ਰ ਆ ਰਿਹਾ ਹੈ। ਇਹ ਸਮਾਰਟਫੋਨ ਪੂਰੀ ਤਰ੍ਹਾਂ ਬਿਨਾਂ ਕਿਸੇ ਬੇਜਲ ਵਾਲਾ ਹੋਵੇਗਾ ਅਤੇ ਇਸਦੇ ਡਿਸਪਲੇਅ ਦੇ ਉਪਰ ਇੱਕ ਪੰਜ ਹੋਲ ਵੀ ਦਿੱਤਾ ਜਾਵੇਗਾ। ਇਹ ਤਸਵੀਰ ਚੀਨੀ ਵੇਰੀਅੰਟ ਦੀ ਹੈ ਤਾਂ ਇਸ ਕਰਕੇ ਜਾਣਕਾਰੀ ਵੀ ਚੀਨੀ ਭਾਸ਼ਾ ਵਿੱਚ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਇਹ ਫੋਨ ਐਂਡਰਾਇਡ 10 ਆਧਾਰਤ ਆਕਸੀਜਨ ਓਐਸ 'ਤੇ ਚੱਲਦਾ ਹੈ। ਨਾਲ ਹੀ, ਇਹ ਫੋਨ 12 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਮੈਮਰੀ ਨਾਲ ਦਸਤਕ ਦੇ ਸਕਦਾ ਹੈ।


 

 

ਕਵਾਡ ਕੈਮਰਾ ਸੈਟਅਪ
ਲਾਂਚ ਹੋਣ ਤੋਂ ਪਹਿਲਾਂ, ਕੰਪਨੀ ਦੇ ਸੀਈਓ ਪੈਟ ਲਾਓ ਨੇ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਵਨਪਲੱਸ 8 ਪ੍ਰੋ ਦੇ ਅਲਟਰਾ ਵਾਈਡ ਕੈਮਰਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮਾਰਟਫੋਨ ਬਾਰੇ ਇਹ ਪਹਿਲੀ ਜਾਣਕਾਰੀ ਨਹੀਂ ਹੈ। ਹਾਲ ਹੀ ਵਿੱਚ, ਇਹ ਦੱਸਿਆ ਗਿਆ ਸੀ ਕਿ OnePlus 8 Pro ਵਿੱਚ ਕਵਾਡ ਰੀਅਰ ਕੈਮਰਾ ਸੈੱਟਅਪ ਹੋਵੇਗਾ। ਇੱਕ ਵੱਖਰੀ ਲੀਕ ਵਿੱਚ, ਸਮਾਰਟਫੋਨ ਦੀ ਕਥਿਤ ਯੂਰਪੀਅਨ ਕੀਮਤ ਬਾਰੇ ਵੀ ਜਾਣਕਾਰੀ ਮਿਲ ਚੁੱਕੀ ਹੈ।
.....................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OnePlus 8 and OnePlus 8 Pro to be launched tomorrow know all leaks and official specifications