ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ONGC ਵਿਦੇਸ਼ ਦਾ ਮੁਨਾਫਾ 71 ਫੀਸਦੀ ਵਧਕੇ 1,682 ਕਰੋੜ ਰੁਪਏ ਪਹੁੰਚਿਆ

ONGC ਵਿਦੇਸ਼ ਦਾ ਮੁਨਾਫਾ 71 ਫੀਸਦੀ ਵਧਕੇ 1,682 ਕਰੋੜ ਰੁਪਏ ਪਹੁੰਚਿਆ

ਜਨਤਕ ਖੇਤਰ ਦੀ ਓਐਨਜੀਸੀ ਵਿਦੇਸ਼ ਲਿਮਿਟਡ ਦਾ ਸ਼ੁੱਧ ਮੁਨਾਫਾ ਕੱਚਾ ਤੇਲ ਉਤਪਾਦਨ ਵਿਚ ਤੇਜੀ ਆਉਣ ਕਾਰਨ ਵਿੱਤੀ ਸਾਲ 2018–19 ਵਿਚ 71 ਫੀਸਦੀ ਵਧ ਗਿਆ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਇੱਥੇ ਇਕ ਬਿਆਨ ਵਿਚ ਵਿੱਤੀ ਸਾਲ 2018–19 ਵਿਚ ਕੰਪਨੀ ਏਕੀਕ੍ਰਿਤ ਆਧਾਰ ਉਤੇ 1,682 ਕਰੋੜ ਰੁਪਏ ਸ਼ੁੱਧ ਮੁਨਾਫਾ ਹੋਇਆ ਜੋ ਵਿੱਤੀ ਸਾਲ 2017–18 ਦੇ 981 ਕਰੋੜ ਰੁਪਏ ਤੋਂ 71.40 ਫੀਸਦੀ ਜ਼ਿਆਦਾ ਹੈ।

 

ਇਹ ਕੰਪਨੀ ਓਐਨਜੀਸੀ ਦੀ ਗੈਰਸੂਚੀਬੱਧ ਵਿਦੇਸ਼ੀ ਇਕਾਈ ਹੈ। ਇਸ ਕਾਰਨ ਕੰਪਨੀ ਤਿਮਾਹੀ ਆਧਾਰ ਉਤੇ ਨਤੀਜੇ ਜਾਰੀ ਕਰਨ ਲਈ ਪਾਬੰਦ ਨਹੀਂ ਹੈ। ਇਸ ਦੌਰਾਨ ਕੰਪਨੀ ਦਾ ਟਰਨਓਵਰ 40.50 ਫੀਸਦੀ ਵਧਕੇ 14,632 ਕਰੋੜ ਰੁਪਏ ਉਤੇ ਪਹੁੰਚ ਗਿਆ। ਕੰਪਨੀ ਨੇ ਕਿਹਾ ਕਿ ਇਸਦਾ ਕਾਰਨ ਵਿਦੇਸ਼ ਵਿਚ ਸਥਿਤ ਉਸਦੇ ਸਾਧਨਾਂ ਤੋਂ ਕੱਚਾ ਤੇਲ ਉਤਪਾਦਨ ਅੱਠ ਫੀਸਦੀ ਵਧਣਾ ਹੈ।

 

ਇਸ ਦੌਰਾਨ ਕੰਪਨੀ ਦਾ ਕੱਚਾ ਤੇਲ ਉਤਪਾਦਨ 93.50 ਲੱਖ ਟਨ ਤੋਂ ਵਧਕੇ 101 ਲੱਖ ਟਨ ਉਤੇ ਪਹੁੰਚ ਗਿਆ।  ਹਾਲਾਂਕਿ ਇਸ ਦੌਰਾਨ ਕੁਦਰਤੀ ਗੈਸ ਦਾ ਉਤਪਾਦਨ 1.60 ਫੀਸਦੀ ਡਿੱਗਕੇ 4.73 ਅਰਬ ਕਿਊਬਿਕ ਮੀਟਰ ਉਤੇ ਆ ਗਿਆ। ਓਵੀਐਲ ਦੀ ਬ੍ਰਾਜੀਲ ਤੋਂ ਲੈ ਕੇ ਨਿਊਜਲੈਂਡ ਤੱਕ 20 ਦੇਸ਼ਾਂ ਵਿਚ 41 ਤੇਲ ਤੇ ਗੈਸ ਪਲਾਟਾਂ ਵਿਚ ਹਿੱਸੇਦਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ONGC Videsh Ltd FY19 net profit jumps 71 per cent on rise in oil production