ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

360% ਤੱਕ ਵਿਆਜ ਵਸੂਲ ਰਹੀਆਂ ਕਰਜ਼ਾ ਦੇਣ ਵਾਲੀਆਂ ਆਨਲਾਈਨ ਕੰਪਨੀਆਂ

360% ਤੱਕ ਵਿਆਜ ਵਸੂਲ ਰਹੀਆਂ ਕਰਜ਼ਾ ਦੇਣ ਵਾਲੀਆਂ ਆਨਲਾਈਨ ਕੰਪਨੀਆਂ

ਤੁਸੀਂ ਕਿੰਨੀ ਵੀ ਬਿਹਤਰ ਵਿੱਤੀ ਯੋਜਨਾ ਉਲੀਕ ਲਵੋ ਪਰ ਕਰਜ਼ਾ ਲੈਣ ਦੀ ਜ਼ਰੂਰਤ ਤੁਹਾਨੂੰ ਕਦੇ ਨਾ ਕਦੇ ਪੈ ਹੀ ਜਾਂਦੀ ਹੈ। ਬੈਂਕ ਤੇ ਗ਼ੈਰ–ਵਿੱਤੀ ਕੰਪਨੀਆਂ (NBFC) ਕਰਜ਼ੇ ਲਈ ਕਾਫ਼ੀ ਪੜਤਾਲ ਤੇ ਕਵਾਇਦ ਪਿੱਛੋਂ ਕਰਜ਼ਾ ਦਿੰਦੀਆਂ ਹਨ। ਇਸ ਨੂੰ ਮੌਕੇ ਵਜੋਂ ਵੇਖ ਕੇ ਆਨਲਾਈਨ ਕਰਜ਼ਾ ਦੇਣ ਵਾਲੀਆਂ ਕੰਪਨੀਆਂ (ਫ਼ਿਨੇਟਕ) ਸਿਰਫ਼ 60 ਮਿੰਟਾਂ ’ਚ ਕਰਜ਼ੇ ਦੀ ਪੇਸ਼ਕਸ਼ ਕਰ ਕੇ 360 ਫ਼ੀ ਸਦੀ ਤੱਕ ਵਿਆਜ ਵਸੂਲ ਰਹੀਆਂ ਹਨ।

 

 

ਇਸ ਨਾਲ ਕਰਜ਼ਾ ਮਿਲਣਾ ਤਾਂ ਆਸਾਨ ਹੋ ਗਿਆ ਹੈ ਪਰ ਕਰਜ਼ੇ ਦੇ ਕੁਚੱਕਰ ਵਿੱਚ ਫਸਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀਆਂ ਨੂੰ ਤਾਂ ਫ਼ਾਇਦਾ ਹੋ ਰਿਹਾ ਹੈ ਪਰ ਆਮ ਲੋਕ ਕਰਜ਼ੇ ਦੇ ਜਾਲ਼ ਵਿੱਚ ਫਸਦੇ ਜਾ ਰਹੇ ਹਨ।

 

 

ਆਸਾਨ ਵਿਖਾਈ ਦੇਣ ਵਾਲਾ ਇਹ ਕਰਜ਼ਾ ਮੁਸੀਬਤ ਬਣਦਾ ਜਾ ਰਿਹਾ ਹੈ। ਬੈਂਕ ਜਾਂ NBFC ਤੁਹਾਨੂੰ ਕਰਜ਼ਾ ਦਿੰਦੀਆਂ ਹਨ ਤਾਂ ਉਨ੍ਹਾਂ ਦਾ ਵਿਆਜ ਫ਼ੀ ਸਦੀ ਦੇ ਰੂਪ ਵਿੱਚ ਹੁੰਦਾ ਹੈ। ਪਰ ਫ਼ਿਨਟੈਕ ਹਰ ਕਰਜ਼ੇ ਉੱਤੇ ਇੱਕ ਤੈਅ ਰਕਮ ਵਿਆਜ ਦੇ ਤੌਰ ਉੱਤੇ ਲੈਂਦੀਆਂ ਹਨ, ਜੋ ਵੱਧ ਮਹਿੰਗੀਆਂ ਹੁੰਦੀਆਂ ਹਨ।

 

 

ਉਦਾਹਰਣ ਵਜੋਂ ਜੇ ਇੱਕ ਕੰਪਨੀ 15 ਹਜ਼ਾਰ ਰੁਪਏ ਦਾ ਕਰਜ਼ਾ 15 ਦਿਨਾਂ ਲਈ ਦਿੰਦੀ ਹੈ, ਤਾਂ 16ਵੇਂ ਦਿਨ ਉਹ 16,125 ਰੁਪਏ ਵਿਆਜ ਸਮੇਤ ਵਸੂਲ ਕਰਦੀ ਹੈ। ਫ਼ੀ ਸਦੀ ਦੇ ਤੌਰ ਉੱਤੇ ਵੇਖੀਏ ਤਾਂ ਇਹ .5 ਫ਼ੀ ਸਦੀ ਪ੍ਰਤੀ ਦਿਨ ਤੇ 180 ਫ਼ੀ ਸਦੀ ਸਾਲਾਨਾ ਹੈ ਜੋ ਬਹੁਤ ਜ਼ਿਆਦਾ ਹੈ।

 

 

ਇਹ ਕੰਪਨੀਆਂ ਇੰਝ ਵਸੂਲਦੀਆਂ ਹਨ ਕਿ ਉਸ ਵਿਆਜ ਦਾ ਘੇਰਾ 40 ਫ਼ੀ ਸਦੀ ਤੋਂ 360 ਫ਼ੀ ਸਦੀ ਤੱਕ ਹੁੰਦਾ ਹੈ। ਉਹ ਹੋਰ ਵੀ ਕਈ ਤਰ੍ਹਾਂ ਦੀਆਂ ਫ਼ੀਸਾਂ ਸ਼ਾਮਲ ਕਰਦੀਆਂ ਹਨ।

 

 

ਭਾਰਤ ਵਿੱਚ ਕ੍ਰੈਡਿਟ ਬਾਜ਼ਾਰ ਡਾੱਟ ਕਾੱਮ, ਫ਼ੋਨ ਪਰ ਲੋਨ ਡਾੱਟ ਇਨ ਤੇ ਕੁਇਕਰ ਕ੍ਰੈਡਿਟ ਇਨ ਜਿਹੀਆਂ 15 ਤੋਂ 20 ਕੰਪਨੀਆਂ ਬਹੁਤ ਘੱਟ ਮਿਆਦ ਲਈ ਅਜਿਹਾ ਕਰਜ਼ਾ ਦਿੰਦੀਆਂ ਹਨ, ਜੋ 15 ਦਿਨਾਂ ਤੋਂ ਇੱਕ ਮਹੀਨੇ ਲਈ ਹੁੰਦਾ ਹੈ। ਤਨਖ਼ਾਹ ਮਿਲਦਿਆਂ ਹੀ ਵਿਆਜ ਸਮੇਤ ਸਾਰੀ ਰਕਮ ਵਸੂਲ ਲੈਂਦੀਆਂ ਹਨ। ਇਨ੍ਹਾਂ ਵਿੱਚ ਕਿਸ਼ਤਾਂ ਦਾ ਕੋਈ ਵਿਕਲਪ ਨਹੀਂ ਹੁੰਦੀਆਂ।

 

 

ਇਹ ਕੰਪਨੀਆਂ 500 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀਆਂ ਹਨ। ਕਰਜ਼ੇ ਲਈ ਸਭ ਤੋਂ ਪਹਿਲੀ ਯੋਗਤਾ 21 ਸਾਲ ਦੀ ਉਮਰ ਹੁੰਦੀ ਹੈ। ਔਕੜ ਵਿੱਚ ਫਸੇ ਲੋਕ ਬਹੁਤ ਵਾਰ ਇਨ੍ਹਾਂ ਕੰਪਨੀਆਂ ਦੇ ਚੱਕਰ ’ਚ ਫਸ ਜਾਂਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Online Companies charging 360 per cent rate of interest on loans