ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦੀਆਂ ਆਨਲਾਈਨ ਟਿਕਟਾਂ ਦੀ ਬੁਕਿੰਗ ਕਰਵਾਉਣਾ ਹੋਵੇਗਾ ਮਹਿੰਗਾ

 

ਆਨਲਾਈਨ ਰੇਲ ਟਿਕਟਾਂ ਦੀ ਬੁਕਿੰਗ ਮੁੜ ਮਹਿੰਗੀ ਹੋਵੇਗੀ, ਕਿਉਂਕਿ ਆਈਆਰਸੀਟੀਸੀ ਨੇ ਟਿਕਟ ਬੁਕਿੰਗ 'ਤੇ ਮੁੜ ਸਰਵਿਸ ਫੀਸ ਵਸੂਲਣ ਦਾ ਫ਼ੈਸਲਾ ਕੀਤਾ ਹੈ। ਨੋਟਬੰਦੀ ਦੌਰਾਨ ਡਿਜ਼ੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਲਈ ਤਿੰਨ ਸਾਲ ਪਹਿਲਾਂ ਫੀਸ ਵਸੂਲਣ ਦਾ ਫੈਸਲਾ ਵਾਪਸ ਲਿਆ ਗਿਆ ਸੀ। ਆਈਆਰਸੀਟੀਸੀ ਹਰੇਕ ਨਾਨ ਏਸੀ ਈ-ਟਿਕਟ ਲਈ 20 ਰੁਪਏ ਅਤੇ ਏਸੀ ਟਿਕਟ ਲਈ 40 ਰੁਪਏ ਵਸੂਲਦਾ ਸੀ।

 

IRCTC ਸੇਵਾ ਫੀਸ ਵੀ ਵਧਾ ਸਕਦਾ ਹੈ।  ਉਸ ਨੇ ਇਹ ਫ਼ੈਸਲਾ ਕਰਨਾ ਹੈ ਕਿ ਉਹ ਪੁਰਾਣੀ ਦਰ ਨਾਲ ਹੀ ਸੇਵਾ ਫੀਸ ਵਸੂਲੇਗਾ ਜਾਂ ਇਸ ਨੂੰ ਵਧਾਏਗਾ ਅਤੇ ਇਹ ਕਦੋਂ ਤੋਂ ਲਾਗੂ ਹੋਵੇਗਾ। ਰੇਲਵੇ ਬੋਰਡ ਨੇ IRCTC ਨੂੰ ਆਨਲਾਈਨ ਟਿਕਟਾਂ ਬੁੱਕ ਕਰਨ ਵਾਲੇ ਯਾਤਰੀਆਂ ਤੋਂ ਸਰਵਿਸ ਚਾਰਜ ਵਸੂਲਣ ਲਈ ਮਨਜ਼ੂਰੀ ਦੇ ਦਿੱਤੀ ਹੈ।

 

ਬੋਰਡ ਨੇ 3 ਅਗਸਤ ਨੂੰ ਇੱਕ ਪੱਤਰ ਵਿੱਚ ਕਿਹਾ ਸੀ ਕਿ ਆਈਆਰਸੀਟੀਸੀ ਨੇ ਈ-ਟਿਕਟਾਂ ਦੀ ਬੁਕਿੰਗ ‘ਤੇ ਸੇਵਾ ਖ਼ਰਚੇ ਮੁੜ ਬਹਾਲ ਕਰਨ ਲਈ ਇੱਕ ਵਿਸਥਾਰਪੂਰਵਕ ਵਿਚਾਰ ਪੇਸ਼ ਕੀਤਾ ਸੀ ਅਤੇ ਸਮਰੱਥ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ। ਵਿੱਤ ਮੰਤਰਾਲੇ ਨੇ ਮੰਨਿਆ ਕਿ ਇਸ ਨੂੰ ਨੁਕਸਾਨ ਹੋਇਆ ਹੈ।

 

16 ਮਹੀਨਿਆਂ ਵਿੱਚ 1268 ਕਰੋੜ ਦਾ ਘਾਟਾ ਹੋਇਆ

 

2016-17 ਵਿੱਚ ਸੇਵਾ ਖ਼ਰਚੇ ਬੰਦ ਹੋਣ ਕਾਰਨ ਆਈਆਰਸੀਟੀਸੀ ਨੇ ਇੰਟਰਨੈਟ ਰਾਹੀਂ ਬੁੱਕ ਕੀਤੀਆਂ ਟਿਕਟਾਂ ਤੋਂ ਹੋਣ ਵਾਲੀ ਆਮਦਨੀ ਵਿੱਚ 26 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਸੀ। ਆਈਆਰਸੀਟੀਸੀ ਨੇ ਸੇਵਾ ਖਰਚੇ ਵਾਪਸ ਲੈਣ ਕਾਰਨ 2017-18 ਵਿੱਚ 693 ਕਰੋੜ ਰੁਪਏ ਅਤੇ 2016-17 ਦੇ ਚਾਰ ਮਹੀਨਿਆਂ ਵਿੱਚ 575 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Online Rail Ticket Booking Get Costly IRCTC Hike Service Charge