ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਰੀਐਂਟਲ ਬੈਂਕ ਆਫ ਕਾਮਰਸ ਨੇ ਵਿਆਜ ਦਰਾਂ ’ਚ ਕੀਤੀ ਕਟੌਤੀ

ਓਰੀਐਂਟਲ ਬੈਂਕ ਆਫ ਕਾਮਰਸ ਨੇ ਵਿਆਜ ਦਰਾਂ ’ਚ ਕੀਤੀ ਕਟੌਤੀ

ਜਨਤਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ (ਓਬੀਸੀ) ਨੇ ਵੱਖ–ਵੱਖ ਮਿਆਦ ਦੇ ਕਰਜ਼ਿਆਂ ਉਤੇ ਵਿਆਜ ਦਰ ਘੱਟ ਕੀਤੀ ਹੈ। ਫੰਡ ਦੀ ਸੀਮਾਂਤ ਲਾਗਤ ਉਤੇ ਆਧਾਰਿਤ ਕਰਜ਼ਾ ਵਿਆਜ  ਦਰ (ਐਮਸੀਐਲਆਰ) ਵਿਚ 0.10 ਫੀਸਦੀ ਤੱਕ ਦਾ ਇਹ ਘਾਟਾ ਮੰਗਲਵਾਰ ਨੂੰ ਲਾਗੂ ਹੋਵੇਗਾ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਵਿਚ ਬੈਂਕ ਨੇ ਕਿਹਾ ਕਿ ਉਹ 11 ਜੂਨ ਤੋਂ ਇਹ ਘੱਟ ਕਰ ਰਹੇ ਹਨ।

 

ਇਸਦੇ ਬਾਅਦ ਬੈਂਕ ਦੇ ਇਕ ਮਹੀਨੇ ਅਤੇ ਛੇ ਮਹੀਨੇ ਦੇ ਮਿਆਦ ਵਾਲੇ ਕਰਜ਼ੇ ਉਤੇ ਵਿਆਜ ਦਰ 0.10 ਫੀਸਦੀ ਘਟਕੇ ਕ੍ਰਮਵਾਰ : 8.35 ਫੀਸਦੀ ਅਤੇ 8.60 ਫੀਸਦੀ ਰਹਿ ਗਈ। ਪਹਿਲਾਂ ਇਹ ਕ੍ਰਮਵਾਰ : 8.45 ਅਤੇ 8.70 ਫੀਸਦੀ ਸੀ।

 

ਇਸੇ ਤਰ੍ਹਾਂ ਇਕ ਸਾਲ ਦੇ ਮਿਆਦ ਵਾਲੇ ਕਰਜ਼ੇ ਉਤੇ ਵਿਆਜ ਦਰ 0.05 ਫੀਸਦੀ ਘੱਟ ਕੀਤੀ ਗਈ ਹੈ ਜੋ ਹੁਣ 8.75 ਤੋਂ ਘਟਕੇ 8.70 ਫੀਸਦੀ ਹੋ ਗਈ ਹੈ।

 

ਬੈਂਕ ਨੇ ਇਕ ਦਿਨ ਅਤੇ ਤਿੰਨ ਮਹੀਨੇ ਕਰਜ਼ੇ ਉਤੇ ਵਿਆਜ ਦਰਾਂ ਦੇ ਬਦਲਾਅ ਕ੍ਰਮਵਾਰ 8.30 ਅਤੇ 8.50 ਫੀਸਦੀ ਰੱਖਿਆ ਹੈ। ਬੈਂਕ ਵੱਲੋਂ ਵਿਆਜ ਦਰ ਵਿਚ ਇਹ ਕਮੀ ਰਿਜਰਵ ਬੈਂਕ ਦੇ ਰੇਪੋ ਦਰ ਵਿਚ 0.25 ਫੀਸਦੀ ਘੱਟ ਕੀਤੇ ਜਾਣ ਬਾਅਦ ਕੀਤਾ ਗਿਆ ਹੈ। ਰਿਜਰਵ ਬੈਂਕ ਨੇ ਪਿਛਲੇ ਹਫਤੇ ਰੇਪੋ ਦਰ ਨੂੰ 6 ਫੀਸਦੀ ਤੋਂ ਘਟਾਕੇ 5.75 ਫੀਸਦੀ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oriental Bank of Commerce cuts MCLR by 0 10 percent for various tenors