ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਉਂ ਕੀਤਾ 3000 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ? 

ਆਟੋ ਸੈਕਟਰ ਵਿੱਚ ਚੱਲ ਰਹੀ ਸੁਸਤੀ ਦਾ ਅਸਰ ਕਰਮਚਾਰੀਆਂ ਦੀ ਨੌਕਰੀ ਉੱਤੇ ਪੈ ਰਿਹਾ ਹੈ। ਸੁਸਤੀ ਦੀ ਮਾਰ ਦਾ ਸਾਹਮਣਾ ਕਰ ਰਹੀ ਮਾਰੂਤੀ ਸੁਜ਼ੂਕੀ ਇੰਡੀਆ ਨੇ 3,000 ਤੋਂ ਵੱਧ ਅਸਥਾਈ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।  

 

ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਕਿਹਾ ਕਿ ਵਾਹਨ ਉਦਯੋਗ ਵਿੱਚ ਆਈ ਮੰਦੀ ਦੇ ਮੱਦੇਨਜ਼ਰ ਅਸਥਾਈ ਕਰਮਚਾਰੀਆਂ ਲਈ ਠੇਕੇ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਜਦੋਂਕਿ ਇਸ ਨਾਲ ਪੱਕੇ ਕਰਮਚਾਰੀਆਂ ਉੱਤੇ ਇਸ ਦਾ ਕੋਈ ਅਸਰ ਨਹੀਂ ਪਿਆ।

 

ਭਾਰਗਵ ਨੇ ਕੁਝ ਨਿੱਜੀ ਟੀਵੀ ਚੈਨਲਾਂ ਨੂੰ ਦੱਸਿਆ ਕਿ  ਇਹ ਕਾਰੋਬਾਰ ਦਾ ਹਿੱਸਾ ਹੈ, ਜਦੋਂ ਮੰਗ ਵਧਦੀ ਹੈ, ਠੇਕੇ 'ਤੇ ਵਧੇਰੇ ਸਟਾਫ਼ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਜਦੋਂ ਮੰਗ ਘੱਟ ਜਾਂਦੀ ਹੈ, ਤਾਂ ਉਨ੍ਹਾਂ ਦੀ ਗਿਣਤੀ ਘੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਰੂਤੀ ਸੁਜ਼ੂਕੀ ਨਾਲ ਜੁੜੇ ਲਗਭਗ 3,000 ਅਸਥਾਈ ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ।


ਭਾਰਗਵ ਨੇ ਦੁਹਰਾਇਆ ਕਿ ਵਾਹਨ ਖੇਤਰ ਅਰਥਵਿਵਸਥਾ ਵਿੱਚ ਵਿਕਰੀ, ਸੇਵਾ, ਬੀਮਾ, ਲਾਇਸੈਂਸ, ਵਿੱਤੀ ਫਡਿੰਗ, ਡਰਾਈਵਰ, ਪੈਟਰੋਲ ਪੰਪ, ਆਵਾਜਾਈ ਨਾਲ ਜੁੜੀਆਂ ਨੌਕਰੀਆਂ ਪੈਦਾ ਕਰਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਵਾਹਨਾਂ ਦੀ ਵਿਕਰੀ ਵਿੱਚ ਥੋੜੀ ਜਿਹੀ ਗਿਰਾਵਟ ਨੌਕਰੀਆਂ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਤ ਕਰੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 3000 temporary jobs cut due to slowdown in Maruti Suzuki