ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਤੇ ਹੋਰ ਬੈਂਕਾਂ ਕੋਲ ਆਈ ਜੈੱਟ ਏਅਰਵੇਜ਼ ਦੀ ਮਾਲਕੀ

SBI ਤੇ ਹੋਰ ਬੈਂਕਾਂ ਕੋਲ ਆਈ ਜੈੱਟ ਏਅਰਵੇਜ਼ ਦੀ ਮਾਲਕੀ

ਜੈੱਟ ਏਅਰਵੇਜ਼ (Jet Airways) ਦੇ ਚੇਅਰਮੈਨ ਨਰੇਸ਼ ਗੋਇਲ ਹੁਣ ਬੋਰਡ ਤੋਂ ਲਾਂਭੇ ਹੋਣ ਜਾ ਰਹੇ ਹਨ ਤੇ ਡੂੰਘੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਇਹ ਏਅਰਲਾਈਨਜ਼ ਹੁਣ ਸਰਕਾਰੀ ਬੈਂਕਾਂ ਵੱਲੋਂ ਚਲਾਈ ਜਾਵੇਗੀ। ਸਟੇਟ ਬੈਂਕ ਆਫ਼ ਇੰਡੀਆ (SBI) ਦੀ ਅਗਵਾਈ ਹੇਠਲੇ ਬੈਂਕ ਆਪਣੇ ਵੱਲੋਂ ਪਹਿਲਾਂ ਇਸ ਏਅਰਲਾਈਨਜ਼ ਨੂੰ ਦਿੱਤੇ ਕਰਜ਼ੇ ਨੂੰ ਇਕਵਿਟੀ ਵਿੱਚ ਤਬਦੀਲ ਕਰ ਦੇਣਗੇ ਤੇ ਇੱਕ ਰੁਪਏ ਦੀ ਸੰਕੇਤਕ ਰਾਸ਼ੀ ਨਾਲ ਏਅਰਲਾਈਨ ਉੱਤੇ ਆਪਣੇ ਕੰਟਰੋਲ ਦਾ ਦਾਅਵਾ ਪੇਸ਼ ਕਰਨਗੇ।

 

 

ਜੈੱਟ ਏਅਰਵੇਜ਼ ਦੇ ਬੋਰਡ ਦੀ ਅੱਜ ਸੋਮਵਾਰ ਨੂੰ ਮੀਟਿੰਗ ਹੋਈ।

 

 

ਬੈਂਕ ਇਸ ਏਅਰਲਾਈਨਜ਼ 15 ਅਰਬ ਰੁਪਏ ਦਾ ਤਾਜ਼ਾ ਕਰਜ਼ਾ ਦੇਣਗੇ, ਜਿਸ ਨਾਲ ਇਹ ਆਪਣੇ ਪੁਰਾਣੇ ਭੁਗਤਾਨ ਕਰੇਗੀ ਤੇ ਆਮ ਉਡਾਣਾਂ ਬਹਾਲ ਕਰੇਗੀ। ਕਰਜ਼ਾ ਦੇਣ ਵਾਲੇ ਬੈਂਕ ਇੱਕ ਅੰਤ੍ਰਿਮ ਪ੍ਰਬੰਧਕੀ ਕਮੇਟੀ ਕਾਇਮ ਕਰਨਗੀਆਂ ਤੇ ਉਹੀ ਕਮੇਟੀ ਹੁਣ ਇਸ ਏਅਰਲਾਈਨ ਨੂੰ ਚਲਾਏਗੀ।

 

 

ਜੈੱਟ ਏਅਰਵੇਜ਼ ਉੱਤੇ ਇਸ ਵੇਲੇ 1 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸ ਏਅਰਲਾਈਨਜ਼ ਨੇ ਬੈਂਕਾਂ, ਸਪਲਾਇਰਾਂ, ਪਾਇਲਟਾਂ ਤੇ ਲੈਸਰਜ਼ (ਉਹ ਪੱਟੇਦਾਰ ਕੰਪਨੀਆਂ, ਜਿਨ੍ਹਾਂ ਨੇ ਆਪਣੇ ਜਹਾਜ਼ ਇਸ ਏਅਰਲਾਈਨਜ਼ ਨੂੰ ਕਿਰਾਏ ਉੱਤੇ ਦਿੱਤੇ ਹੋਏ ਹਨ) ਦੀਆਂ ਮੋਟੀਆਂ ਰਕਮਾਂ ਦੇਣੀਆਂ ਹਨ।

 

 

ਚੇਤੇ ਰਹੇ ਕਿ ਕੇਂਦਰ ਸਰਕਾਰ ਨੇ SBI ਦੀ ਅਗਵਾਈ ਹੇਠਲੇ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਤੇ ਉਸ ਦੀ ਮਦਦ ਲਈ ਅੱਗੇ ਆਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।

 

 

ਜੈੱਟ ਏਅਰਵੇਜ਼ ਨੇ ਕਿਹਾ ਹੈ ਕਿ ਹੁਣ ਬੈਂਕ ਏਅਰਲਾਈਨਜ਼ ਵਿੱਚ ਆਪਣੀ ਹਿੱਸੇਦਾਰੀ ਇੱਕ ਨਵੇਂ ਨਿਵੇਸ਼ਕ ਨੂੰ ਵੇਚਣ ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਇਹ ਪ੍ਰਕਿਰਿਆ ਆਉਂਦੇ ਜੂਨ ਮਹੀਨੇ ਦੇ ਅਖ਼ੀਰ ਵਿੱਚ ਮੁਕੰਮਲ ਹੋ ਜਾਵੇਗੀ।

ਨਰੇਸ਼ ਗੋਇਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ownership of Jet Airways will now change to SBI and other Banks