ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K ’ਚ ਧਾਰਾ 370 ਦੇ ਫੈਸਲੇ ਬਾਅਦ ਪਾਕਿ ਦਾ ਸ਼ੇਅਰ ਬਾਜ਼ਾਰ ਮੂਧੇ–ਮੂੰਹ

J&K ’ਚ ਧਾਰਾ 370 ਦੇ ਫੈਸਲੇ ਬਾਅਦ ਪਾਕਿ ਦਾ ਸ਼ੇਅਰ ਬਾਜ਼ਾਰ ਮੂਧੇ–ਮੂੰਹ

Article 370 : ਸਰਕਾਰ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਇਕ ਬਿੱਲ ਪੇਸ਼ ਕੀਤਾ ਜਿਸ ਵਿਚ ਜੰਮੂ ਕਸ਼ਮੀਰ ਸੂਬੇ ਦੀ ਵੰਡ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਜੋਂ ਕਰਨ ਦਾ ਪ੍ਰਸਤਾਵ ਕੀਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਵਿਚ ਇਕ ਸੰਕਲਪ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਕਿ ਸੰਵਿਧਾਨ ਦੀ ਧਾਰਾ 370 ਦੇ ਸਾਰੇ ਖੰਡ ਜੰਮੂ ਕਸ਼ਮੀਰ ਵਿਚ ਲਾਗੂ ਨਹੀਂ ਹੋਣਗੇ। ਸਰਕਾਰ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ।

 

ਪਾਕਿਸਤਾਨ ਸ਼ੇਅਰ ਬਾਜ਼ਾਰ ਹੇਠਾਂ ਡਿੱਗਿਆ

 

ਅਮਿਤ ਸ਼ਾਹ ਦੇ ਭਾਸ਼ਣ ਵਿਚ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ ਵਿਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਪਾਕਿਸਤਾਨੀ ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਬੇਂਚਮਾਰਕ ਇੰਡੇਕਸ ਕੇਐਸਈ–100 ਕਰੀਬ 600 ਅੰਕ ਹੇਠਾਂ ਆ ਕੇ 31 ਹਜ਼ਾਰ 100 ਦੇ ਪੱਧਰ ਉਤੇ ਆ ਗਿਆ। ਇਹ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਕਰੀਬ 1.75 ਫੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ।

 

ਕਿਉਂ ਆਈ ਗਿਰਾਵਟ

 

ਭਾਰਤ ਦੇ ਕਸ਼ਮੀਰ ਨੂੰ ਲੈ ਕੇ ਅਹਿਮ ਫੈਸਲੇ ਨਾਲ ਪਾਕਿਸਤਾਨ ਦਾ ਸ਼ੇਅਰ ਬਾਜ਼ਾਰ ਮੂਧੇ–ਮੂੰਹ ਡਿੱਗ ਗਿਆ ਹੈ। ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿਚ ਜੰਮੂ ਤੇ ਕਸ਼ਮੀਰ ਸੂਬਾ ਪੁਨਰਗਠਨ ਬਿੱਲ 2019 ਪੇਸ਼ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan share market tank after Article 370 changes in Jammu and Kashmir