ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਕਜ ਓਸਵਾਲ ਆਪਣੀ ਮਾਂ ਤੋਂ ਜਿੱਤੇ ਅਰਬਾਂ ਦੀ ਜਾਇਦਾਦ ਦਾ ਕੇਸ

ਪੰਕਜ ਓਸਵਾਲ ਆਪਣੀ ਮਾਂ ਤੋਂ ਜਿੱਤੇ ਅਰਬਾਂ ਦੀ ਜਾਇਦਾਦ ਦਾ ਕੇਸ

ਨੈਸ਼ਨਲ ਕੰਪਨੀ ਲਾੱਅ ਟ੍ਰਿਬਿਊਨਲ, ਚੰਡੀਗੜ੍ਹ ਨੇ ਹੁਕਮ ਜਾਰੀ ਕੀਤਾ ਹੈ ਕਿ ਮਰਹੂਮ ਸਨਅਤਕਾਰ ਅਭੇ ਓਸਵਾਲ ਨੇ ਆਪਣੀਆਂ ਜਿਹੜੀਆਂ ਵੀ ਕੰਪਨੀਆਂ - ਓਸਵਾਲ ਐਗਰੋ ਮਿਲਜ਼ ਲਿਮਿਟੇਡ ਅਤੇ ਓਸਵਾਲ ਗ੍ਰੀਨਟੈੱਕ ਲਿਮਿਟੇਡ ਨੂੰ ਪ੍ਰੋਮੋਟ ਕੀਤਾ ਸੀ; ਉਨ੍ਹਾਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ `ਤੇ ਹੁਣ ਉਨ੍ਹਾਂ ਦੇ ਵੱਡੇ ਪੁੱਤਰ ਪੰਕਜ ਓਸਵਾਲ ਦਾ ਹੱਕ ਹੈ।


29 ਮਾਰਚ, 2016 ਨੂੰ ਜਦੋਂ 67 ਸਾਲਾ ਸ੍ਰੀ ਅਭੇ ਓਸਵਾਲ ਦਾ ਦਿਲ ਦਾ ਦੌਰਾ ਪੈਣ ਕਾਰਨ ਮਾਸਕੋ `ਚ ਦੇਹਾਂਤ ਹੋਇਆ ਸੀ, ਤਦ ਉਨ੍ਹਾਂ ਦਾ ਇਨ੍ਹਾਂ ਦੋਵੇਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ `ਤੇ ਪੂਰਾ ਕੰਟਰੋਲ ਸੀ।


ਸ੍ਰੀ ਅਭੇ ਓਸਵਾਲ ਦੇ ਇਸ ਅਚਾਨਕ ਦੇਹਾਂਤ ਤੋਂ ਬਾਅਦ ਓਸਵਾਲ ਸਾਮਰਾਜ `ਤੇ ਕਬਜ਼ੇ ਲਈ ਪਰਿਵਾਰ `ਚ ਜੰਗ ਛਿੜ ਪਈ ਸੀ ਕਿਉਂਕਿ ਉਹ ਆਪਣੇ ਪਿੱਛੇ ਕੋਈ ਵਸੀਅਤ ਜਾਂ ਅਜਿਹਾ ਆਪਣੀ ਇੱਛਾ ਦਾ ਕੋਈ ਦਸਤਾਵੇਜ਼ ਛੱਡ ਕੇ ਨਹੀਂ ਗਏ ਸਨ। ਉਨ੍ਹਾਂ ਦੀ ਅਰਬਾਂ ਦੀ ਅਥਾਹ ਸੰਪਤੀ, ਬਿਜ਼ਨੇਸ ਇੰਟਰੈਸਟ, ਚੱਲ ਤੇ ਅਚੱਲ ਜਾਇਦਾਦਾਂ ਹਨ। ਮੁੱਖ ਕਾਨੂੰਨੀ ਜੰਗ ਸ੍ਰੀ ਅਭੇ ਦੀ ਪਤਨੀ ਅਰੁਣਾ ਓਸਵਾਲ ਅਤੇ ਵੱਡੇ ਪੁੱਤਰ ਪੰਕਜ ਵਿਚਾਲੇ ਸੀ।


ਸ੍ਰੀ ਪੰਕਜ ਨੇ ਨੈਸ਼ਨਲ ਕੰਪਨੀ ਲਾੱਅ ਟ੍ਰਿਬਿਊਨਲ `ਚ ਇੱਕ ਪਟੀਸ਼ਨ ਦਾਖ਼ਲ ਕਰ ਕੇ ਓਸਵਾਲ ਕੰਪਨੀਆਂ `ਚ ਕਥਿਤ ਮਾੜੇ ਪ੍ਰਬੰਧਾਂ, ਗ਼ਲਤ ਤਰੀਕੇ ਦੇ ਖ਼ਰਚਿਆਂ ਤੇ ਸਬੰਧਤ ਧਿਰ ਦੇ ਵਿੱਤੀ ਲੈਣ-ਦੇਣ `ਤੇ ਕੁਝ ਇਤਰਾਜ਼ ਪ੍ਰਗਟਾਏ ਸਨ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਸ੍ਰੀ ਅਭੇ ਓਸਵਾਲ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਰੁਣਾ ਨੇ ਦੋਵੇਂ ਕੰਪਨੀਆਂ `ਤੇ ਕਥਿਤ ਤਾਨਾਸ਼ਾਹੀ ਤਰੀਕੇ ਨਾਲ ਕਬਜ਼ਾ ਕਰ ਲਿਆ ਸੀ।


ਟ੍ਰਿਬਿਊਨਲ ਨੇ ਓਸਵਾਲ ਐਗਰੋ ਮਿਲਜ਼ ਤੇ ਪੰਕਜ ਓਸਵਾਲ ਦੀ ਮਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਉਸ ਪਟੀਸ਼ਨ ਵਿੱਚ ਪੰਕਜ ਦੀ ਪਟੀਸ਼ਨ ਨੂੰ ਗ਼ੈਰ-ਵਾਜਬ ਕਰਾਰ ਦਿੱਤਾ ਗਿਆ ਸੀ।


ਸ੍ਰੀ ਪੰਕਜ ਨੇ ਕਿਹਾ ਕਿ ਨੈਸ਼ਨਲ ਕੰਪਨੀ ਲਾੱਅ ਟ੍ਰਿਬਿਊਨਲ ਦਾ ਫ਼ੈਸਲਾ ਬਿਲਕੁਲ ਦਰੁਸਤ ਹੈ ਕਿਉਂਕਿ ਓਸਵਾਲ ਐਗਰੋ ਮਿਲ ਲਿਮਿਟੇਡ ਦੇ ਸ਼ੇਅਰ-ਧਾਰਕਾਂ ਦੇ ਹਿਤ ਲਈ ਇਹੋ ਦਰੁਸਤ ਹੈ।


ਸ੍ਰੀ ਪੰਕਜ ਓਸਵਾਲ ਨੇ ਫ਼ਰਵਰੀ 2017 `ਚ ਆਪਣੀ ਪਟੀਸ਼ਨ ਦਿੱਲੀ ਹਾਈ ਕੋਰਟ `ਚ ਦਾਇਰ ਕੀਤੀ ਸੀ। ਉਨ੍ਹਾਂ ਆਪਣੀ ਪਟੀਸ਼ਨ `ਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਮਾਂ ਅਰੁਣਾ, ਛੋਟਾ ਭਰਾ ਸ਼ੈਲੇਂਦਰ ਤੇ ਭੈਣ ਸ਼ਾਲੂ ਜਿੰਦਲ ਮਿਲ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਜਾਇਦਾਦ `ਚੋਂ ਬਾਹਰ ਕੱਢਣ ਦੇ ਜਤਨ ਕਰ ਰਹੇ ਹਨ। ਹਾਈ ਕੋਰਟ ਨੇ ਬਾਕੀ ਦੇ ਕਾਨੂੰਨੀ ਵਾਰਸਾਂ ਵਿਰੁੱਧ ਸਟੇਅ-ਆਰਡਰ ਜਾਰੀ ਕਰ ਦਿੱਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pankaj Oswal wins over mother for Billions property