ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Paytm ਨੇ ਦੁਕਾਨਦਾਰਾਂ ਲਈ ' all in one QR' ਪੇਸ਼ ਕੀਤਾ

ਡਿਜੀਟਲ ਭੁਗਤਾਨ ਕੰਪਨੀ ਪੇਟੀਐਮ ਨੇ ਦੇਸ਼ ਭਰ ਦੇ ਦੁਕਾਨਦਾਰਾਂ ਲਈ all in one QR ਪੇਸ਼ ਕਰਨ ਦਾ ਐਲਾਨ ਕੀਤਾ ਹੈ। ਪੇਟੀਐਮ ਦੇ ਸੰਸਥਾਪਕ ਅਤੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਦੁਕਾਨਦਾਰਾਂ ਨੂੰ ਪੇਟੀਐਮ ਵਾਲੇਟ, ਰੁਪੇ ਕਾਰਡ ਅਤੇ ਸਾਰੇ ਯੂਪੀਆਈ ਆਧਾਰਤ ਭੁਗਤਾਨ ਐਪਸ ਰਾਹੀਂ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਅਸੀਮਿਤ ਭੁਗਤਾਨ ਸਵੀਕਾਰ ਕਰਨ ਸਕਣਗੇ। ਇਸ ਲਈ ਕੋਈ ਫੀਸ ਨਹੀਂ ਲਈ ਜਾਵੇਗੀ।

 

ਕੰਪਨੀ ਨੇ ਕਿਹਾ ਕਿ ਇਸ ਲਈ ‘ਪੇਟੀਐਮ ਫਾਰ ਬਿਜ਼ਨਸ ਐਪ’ ਰਾਹੀਂ ਸਾਰੇ ਭੁਗਤਾਨਾਂ ਨੂੰ ਆਪਸ ਵਿੱਚ ਜੋੜਿਆ ਜਾ ਸਕਦਾ ਹੈ।

 

ਦੁਕਾਨਦਾਰਾਂ ਨੂੰ ਕੀਤੇ ਜਾਣ ਵਾਲੇ ਮੋਬਾਈਲ ਭੁਗਤਾਨ ਵਿੱਚ ਵਨ97 ਕਮਿਊਨੀਕੇਸ਼ਨ ਦੀ ਮੋਬਾਇਲ ਵਾਲੇਟ ਕੰਪਨੀ ਦੀ ਹਿੱਸੇਦਾਰੀ 54 ਫੀਸਦੀ ਹੈ।

 

ਕੰਪਨੀ ਨੇ ਇਕ ਨਵੀਂ ਸਰਵਿਸ 'ਪੇਟੀਐਮ ਬਿਜ਼ਨਸ ਅਕਾਊਂਟ' ਵੀ ਸ਼ੁਰੂ ਕੀਤਾ ਹੈ ਜਿਸ ਰਾਹੀਂ   ਪੇਟੀਐਮ ਦੇ ਦੁਕਾਨਦਾਰ ਹਿੱਸੇਦਾਰ ਆਪਣੇ ਗਾਹਕਾਂ ਦੇ ਸਾਰੇ ਲੈਣ ਦੇਣ ਦਾ ਡਿਜੀਟਲ ਅਕਾਊਂਟ ਖਾਤਾ ਤਿਆਰ ਕਰ ਸਕਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paytm launch all in one QR