ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 10 ਫੀਸਦੀ ਵਧਕੇ 10,534 ਰੁਪਏ ਮਹੀਨਾ ਹੋਈ

ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 10 ਫੀਸਦੀ ਵਧਕੇ 10,534 ਰੁਪਏ ਮਹੀਨਾ ਹੋਈ

 

ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਮਾਰਚ 2019 ਨੂੰ ਖਤਮ ਵਿੱਤੀ ਸਾਲ ਵਿਚ 10 ਫੀਸਦੀ ਵਧਕੇ 10,534 ਰੁਪਏ ਮਹੀਨਾ ਪਹੁੰਚ ਜਾਣ ਦਾ ਅਨੁਮਾਨ ਹੈ। ਸਰਕਾਰ ਦੇ ਰਾਸ਼ਟਰੀ ਆਮਦਨ ਉਤੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2017–18 ਵਿਚ ਮਾਸਿਕ ਪ੍ਰਤੀ ਵਿਅਕਤੀ ਆਮਦਨ 9,580 ਰੁਪਏ ਸੀ।

 

ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲਾ ਮੰਤਰਲੇ (Statistics and Programme Implementation) ਵੱਲੋਂ ਜਾਰੀ ਵਿੱਤ ਸਾਲ 2018–19 ਦੀ ਸਾਲਾਨਾ ਰਾਸ਼ਟਰੀ ਆਮਦਨ ਅਤੇ ਜੀਡੀਪੀ ਅੰਕੜਿਆਂ ਅਨੁਸਾਰ ‘ਵਰਤਮਾਨ ਮੁੱਲ ਉਤੇ ਪ੍ਰਤੀ ਵਿਅਕਤੀ ਆਮਦਨ 2018–19 ਵਿਚ 10 ਫੀਸਦੀ ਵਧਕੇ 1,26,406 ਰੁਪਏ (10,533.83 ਰੁਪਏ ਮਾਸਿਕ) ਪਹੁੰਚ ਜਾਣ ਦਾ ਅਨੁਮਾਨ ਹੈ। ਸਾਲ 2017–18 ਵਿਚ ਇਹ ਅੰਕੜਾ 1,14,958 ਰੁਪਏ ਸਾਲਾਨਾ (9,579.83 ਰੁਪਏ ਮਾਸਿਕ) ਸੀ।

 

ਵਰਤਮਾਨ ਮੁੱਲ ਉਤੇ ਸਕਲ ਰਾਸ਼ਟਰੀ ਆਮਦਨ (ਜੀਐਨਆਈ) 2018–19 ਵਿਚ 11.3 ਫੀਸਦੀ ਵਧਕੇ 188.17 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਇਸ ਤੋਂ ਪਹਿਲਾਂ ਵਿੱਤੀ ਸਾਲ ਵਿਚ 169.10 ਲੱਖ ਕਰੋੜ ਰੁਪਏ ਸੀ।

 

ਖੇਤੀਬਾੜੀ ਤੇ ਨਿਰਮਾਣ ਖੇਤਰਾਂ ਦੇ ਕਮਜ਼ੋਰ ਪ੍ਰਦਰਸ਼ਨ ਨਾਲ ਦੇਸ਼ ਦੀ ਕੁੱਲ ਘਰੇਲੂ ਉਤਪਾਦਨ 2018–19 ਵਾਧਾ ਚੌਥੀ ਤਿਮਾਹੀ ਵਿਚ 5.8 ਫੀਸਦੀ ਰਿਹਾ। ਪਿਛਲੇ ਪੰਜ ਸਾਲ ਦੌਰਾਨ ਚੌਥੀ ਤਿਮਾਹੀ ਵਿਚ ਇਹ ਸਭ ਤੋਂ ਘੱਟ ਵਾਧਾ ਰਿਹਾ। ਇਸ ਤੋਂ ਪਹਿਲਾਂ 2013–14 ਵਿਚ ਵਾਧਾ ਦਰ ਸਭ ਤੋਂ ਘੱਟ 6.4 ਫੀਸਦੀ ਰਿਹਾ ਸੀ।

 

ਪੂਰੇ ਵਿੱਤੀ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2018–19 ਵਿਚ ਆਰਥਿਕ ਵਾਧਾ ਦਰ 6.8 ਫੀਸਦੀ ਰਿਹਾ, ਜੋ ਇਸ ਤੋਂ ਪਹਿਲਾਂ ਵਿੱਤੀ ਸਾਲ ਵਿਚ 7.2 ਫੀਸਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Per capita income of the country increased by 10 percent to 10 534 rupees