ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਸਰਕਾਰੀ ਬੈਂਕਾਂ ਤੋਂ ਲੋਨ ਲੈਣਾ ਹੋਇਆ ਸਸਤਾ, ਵਿਆਜ਼ ਦਰਾਂ 'ਚ ਕੀਤੀ ਕਟੌਤੀ

ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈਓਬੀ) ਅਤੇ ਬੈਂਕ ਆਫ਼ ਮਹਾਰਾਸ਼ਟਰ (ਬੀਓਐਮ) ਨੇ ਆਪਣੇ ਫੰਡਾਂ ਦੀ ਹਾਸ਼ੀਏ ਦੀ ਲਾਗਤ ਅਧਾਰਤ ਵਿਆਜ਼ ਦਰ (ਐਮਸੀਐਲਆਰ) ਵਿੱਚ ਕਮੀ ਦਾ ਐਲਾਨ ਕੀਤਾ ਹੈ। ਆਈਓਬੀ ਨੇ ਸਟਾਕ ਮਾਰਕੀਟ ਨੂੰ ਭੇਜੇ ਗਏ ਰੈਗੂਲੇਟਰੀ ਨੋਟਿਸ 'ਚ ਕਿਹਾ ਹੈ ਕਿ ਸਾਡੇ ਬੈਂਕ ਨੇ ਐਮਸੀਐਲਆਰ ਨੂੰ 10 ਮਈ 2020 ਤੋਂ ਅਗਲੀ ਸਮੀਖਿਆ ਤਕ ਸੰਸ਼ੋਧਿਤ ਕੀਤਾ ਹੈ।
 

ਚੇਨਈ ਹੈੱਡਕੁਆਰਟਰ ਬੈਂਕ ਨੇ ਕਿਹਾ ਹੈ ਕਿ ਫੰਡ ਦੇ ਇੱਕ ਸਾਲ ਦੇ ਸਮੇਂ ਦੀ ਮਾਮੂਲੀ ਲਾਗਤ ਅਧਾਰਤ ਕਰਜ਼ੇ ਲਈ ਵਿਆਜ਼ ਦਰ 0.10% ਤੋਂ ਘੱਟ ਕੇ 8.15% ਕੀਤੀ ਗਈ ਹੈ। ਘਟਾਈ ਗਈ ਦਰ 10 ਮਈ ਤੋਂ ਲਾਗੂ ਹੋਵੇਗੀ। ਐਮ ਸਾਲ ਦੀ ਮਿਆਦ ਦੀ ਐਮਸੀਐਲਆਰ ਦਰ ਨਿੱਜੀ, ਕਾਰ ਤੇ ਘਰੇਲੂ ਕਰਜ਼ੇ ਵਰਗੇ ਕਰਜ਼ਿਆਂ ਲਈ ਪ੍ਰਮੁੱਖ ਅਧਾਰ ਦਰ ਹੁੰਦੀ ਹੈ।
 

ਦੂਜੇ ਪਾਸੇ ਪੁਣੇ ਸਥਿੱਤ ਬੈਂਕ ਆਫ਼ ਮਹਾਰਾਸ਼ਟਰ ਨੇ ਇੱਕ ਸਾਲ ਦੀ ਮਿਆਦ ਲਈ ਐਮਸੀਐਲਆਰ ਅਧਾਰਤ ਵਿਆਜ ਦਰ 0.10% ਘਟਾ ਕੇ 7.90% ਕਰ ਦਿੱਤੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਹੈ ਕਿ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੈਂਕ ਨੇ ਆਪਣੀ ਵਿਆਜ਼ ਦਰਾਂ ਦੀ ਸਮੀਖਿਆ ਕੀਤੀ ਹੈ, ਜਿਸ ਤੋਂ ਬਾਅਦ ਬੈਂਕ ਨੇ 7 ਮਈ ਤੋਂ ਆਪਣੀ ਐਮਸੀਐਲਆਰ ਦਰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਬੈਂਕ ਆਫ਼ ਮਹਾਰਾਸ਼ਟਰ ਨੇ ਕਿਹਾ ਹੈ ਕਿ ਇੱਕ ਦਿਨ ਤੋਂ ਲੈ ਕੇ 6 ਮਹੀਨੇ ਤਕ ਦੀ ਮਿਆਦ ਦੇ ਕਰਜ਼ 'ਤੇ ਐਮਸੀਐਲਆਰ ਦੀ ਦਰ 7.40 ਤੋਂ 7.70 ਫ਼ੀਸਦੀ ਦੇ ਵਿਚਕਾਰ ਹੋਵੇਗੀ।
 

ਕੈਨਰਾ ਬੈਂਕ ਨਹੀਂ ਕੀਤਾ ਬਦਲਾਅ
ਦੂਜੇ ਪਾਸੇ ਪਬਲਿਕ ਸੈਕਟਰ ਦੇ ਇੱਕ ਹੋਰ ਬੈਂਕ, ਕੈਨਰਾ ਬੈਂਕ ਨੇ ਆਪਣੇ ਐਮਸੀਐਲਆਰ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕ ਦੀ ਇੱਕ ਸਾਲ ਦੀ ਐਮਸੀਐਲਆਰ ਰੇਟ 7.85 ਫ਼ੀਸਦੀ ਹੀ ਰੱਖੀ ਗਈ ਹੈ। ਆਈਓਬੀ ਵੱਲੋਂ ਬੰਬੇ ਸਟਾਕ ਐਕਸਚੇਂਜ ਨੂੰ ਭੇਜੇ ਇੱਕ ਨੋਟਿਸ ਵਿੱਚ ਬੈਂਕ ਨੇ ਕਿਹਾ ਕਿ ਵਿਆਜ ਦਰ ਤਿੰਨ ਮਹੀਨਿਆਂ ਦੀ ਮਿਆਦ ਲਈ ਮੌਜੂਦਾ 8.10 ਫ਼ੀਸਦ ਤੋਂ ਘਟਾ ਕੇ 8.05 ਫ਼ੀਸਦ ਅਤੇ ਮੌਜੂਦਾ 6 ਮਹੀਨੇ ਦੀ ਮਿਆਦ ਲਈ ਵਿਆਜ਼ ਦਰ ਨੂੰ 8.15 ਫ਼ੀਸਦ ਤੋਂ ਘਟਾ ਕੇ 8.10 ਫ਼ੀਸਦ ਕਰ ਦਿੱਤਾ ਜਾਵੇਗਾ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:personal loan car home loans cheaper Indian Overseas Bank and Bank of Maharashtra cut Interest Rate